ਚੰਡੀਗੜ੍ਹ, 09 ਨਵੰਬਰ 2023: ਭਾਰਤ ਸਰਕਾਰ ਨੇ ਕਤਰ (Qatar) ਦੀ ਕੈਦ ਵਿੱਚ 8 ਸਾਬਕਾ ਜਲ ਸੈਨਿਕਾਂ ਦੀ ਮੌਤ ਦੀ ਸਜ਼ਾ ਦੇ ਖ਼ਿਲਾਫ਼ ਉੱਥੋਂ ਦੀ ਉੱਚ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਹੈ। ਇਹ ਜਾਣਕਾਰੀ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਇੱਕ ਮੀਡੀਆ ਬ੍ਰੀਫਿੰਗ ਵਿੱਚ ਦਿੱਤੀ। ਅਰਿੰਦਮ ਬਾਗਚੀ ਅਨੁਸਾਰ ਇਸ ਤੋਂ ਇਲਾਵਾ ਭਾਰਤ ਨੂੰ ਇਨ੍ਹਾਂ ਸੈਨਿਕਾਂ ਨੂੰ ਮਿਲਣ ਲਈ ਦੂਜੀ ਕੌਂਸਲਰ ਪਹੁੰਚ ਵੀ ਮਿਲੀ ਹੈ। ਭਾਰਤ ਸਰਕਾਰ ਲਗਾਤਾਰ ਕਤਰ ਦੇ ਸੰਪਰਕ ਵਿੱਚ ਹੈ।
ਕਤਰ (Qatar) ਵਿਚ ਜਿਨ੍ਹਾਂ 8 ਸਾਬਕਾ ਜਲ ਸੈਨਾ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਦੇ ਨਾਂ ਹਨ- ਕੈਪਟਨ ਨਵਤੇਜ ਸਿੰਘ ਗਿੱਲ, ਕੈਪਟਨ ਸੌਰਭ ਵਸ਼ਿਸ਼ਟ, ਕੈਪਟਨ ਬੀਰੇਂਦਰ ਕੁਮਾਰ ਵਰਮਾ, ਕਮਾਂਡਰ ਪੂਰਨੇਂਦੂ ਤਿਵਾੜੀ, ਕਮਾਂਡਰ ਸੁਗਨਾਕਰ ਪਕਾਲਾ, ਕਮਾਂਡਰ ਸੰਜੀਵ ਗੁਪਤਾ, ਕਮਾਂਡਰ ਅਮਿਤ ਨਾਗਪਾਲ ਅਤੇ ਸੈਲਰ ਰਾਗੇਸ਼ ਸ਼ਾਮਲ ਹਨ |