ਚੰਡੀਗੜ੍ਹ 01 ਮਾਰਚ 2022: ਭਾਰਤ ਨੇ ਅੱਜ ਆਪਣੇ ਸਾਰੇ ਨਾਗਰਿਕਾਂ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਨੂੰ ਤੁਰੰਤ ਛੱਡਣ ਦੀ ਅਪੀਲ ਕੀਤੀ ਹੈ। ਯੂਕਰੇਨ ‘ਚ ਭਾਰਤੀ ਦੂਤਾਵਾਸ ਦੀ ਤਾਜ਼ਾ ਜਾਣਕਾਰੀ ਅਨੁਸਾਰ ਵਿਦਿਆਰਥੀਆਂ ਸਮੇਤ ਸਾਰੇ ਭਾਰਤੀ ਨਾਗਰਿਕਾਂ ਨੂੰ ਅੱਜ ਤੁਰੰਤ ਕੀਵ ਛੱਡਣ ਦੀ ਸਲਾਹ ਦਿੱਤੀ ਗਈ ਹੈ। ਭਾਰਤੀ ਦੂਤਘਰ ਨੇ ਆਪਣੀ ਐਡਵਾਈਜ਼ਰੀ ‘ਚ ਕਿਹਾ ਕਿ ਸਾਰੇ ਭਾਰਤੀਆਂ ਨੂੰ ਅੱਜ ਕਿਸੇ ਵੀ ਕੀਮਤ ‘ਤੇ ਯੂਕਰੇਨ ਦੀ ਰਾਜਧਾਨੀ ਕੀਵ ਛੱਡ ਦੇਣਾ ਚਾਹੀਦਾ ਹੈ। ਉਹ ਕੀਵ ਤੋਂ ਬਾਹਰ ਨਿਕਲਣ ਲਈ ਟ੍ਰੇਨ, ਬੱਸ ਜਾਂ ਕਿਸੇ ਵੀ ਚੀਜ਼ ਦੀ ਮਦਦ ਲੈਣ |
ਜਿਕਰਯੋਗ ਹੈ ਕਿ ਭਾਰਤੀ ਦੂਤਾਵਾਸ ਨੇ ਕੱਲ੍ਹ ਹੀ ਵਿਦਿਆਰਥੀਆਂ ਨੂੰ ਕੀਵ ਦੇ ਰੇਲਵੇ ਸਟੇਸ਼ਨ ‘ਤੇ ਜਾਣ ਲਈ ਕਿਹਾ ਸੀ। ਰੇਲਵੇ ਸਟੇਸ਼ਨ ਦੇ ਸਲਾਹਕਾਰ ਨੇ ਕਿਹਾ ਕਿ ਯੂਕਰੇਨ ਵੱਲੋਂ ਪੱਛਮੀ ਸੈਕਟਰ ‘ਚ ਲੋਕਾਂ ਨੂੰ ਲਿਜਾਣ ਲਈ ਵਿਸ਼ੇਸ਼ ਨਿਕਾਸੀ ਟਰੇਨਾਂ ਦਾ ਪ੍ਰਬੰਧ ਕੀਤਾ ਗਿਆ ਹੈ। “ਅਸੀਂ ਸਾਰੇ ਭਾਰਤੀ ਨਾਗਰਿਕਾਂ/ਵਿਦਿਆਰਥੀਆਂ ਨੂੰ ਸ਼ਾਂਤ, ਸ਼ਾਂਤੀਪੂਰਨ ਅਤੇ ਇੱਕਜੁੱਟ ਰਹਿਣ ਦੀ ਦਿਲੋਂ ਬੇਨਤੀ ਕਰਦੇ ਹਾਂ। ਰੇਲਵੇ ਸਟੇਸ਼ਨਾਂ ‘ਤੇ ਇੱਕ ਵੱਡੀ ਭੀੜ ਦੀ ਉਮੀਦ ਕੀਤੀ ਜਾ ਸਕਦੀ ਹੈ, ਇਸ ਲਈ, ਇਹ ਸਲਾਹ ਦਿੱਤੀ ਜਾਂਦੀ ਹੈ ਕਿ ਸਾਰੇ ਭਾਰਤੀ ਵਿਦਿਆਰਥੀ ਸਬਰ ਰੱਖਣ ਅਤੇ ਖਾਸ ਤੌਰ ‘ਤੇ ਹਮਲਾਵਰ ਵਿਵਹਾਰ ਨਾ ਦਿਖਾਉਣ।