17 ਮਾਰਚ 2025: ਪ੍ਰਾਚੀਨ ਮੰਦਰ ਮਾਤਾ ਸ਼੍ਰੀ ਮਹਾਕਾਲੀ ਦੇਵੀ (mahakali devi ) ਪਟਿਆਲਾ ਗੇਟ ਸੰਗਰੂਰ (patiala gate sangrur) ਵਿਖੇ ਗੰਜੇਪਨ ਦੇ ਇਲਾਜ ਲਈ ਕੈਂਪ ਲਗਾਇਆ ਗਿਆ। ਜਿਸ ਵਿਚ ਗੰਜਾਪਨ ਦੂਰ ਕਰਨ ਲਈ ਸਿਰ ‘ਤੇ ਦਵਾਈ ਲਗਾਈ ਜਾਂਦੀ ਸੀ।
ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਗੰਜੇਪਨ ਨੂੰ ਠੀਕ ਕਰਨ ਲਈ ਇਸ ਦਵਾਈ ਨੂੰ ਲਗਾਇਆ। ਹਾਲਾਂਕਿ ਜਦੋਂ ਡੇਰੇ ‘ਚ ਪਹੁੰਚੇ ਲੋਕਾਂ ਨੇ ਦਵਾਈ ਲਗਾ ਕੇ ਆਪਣੇ ਸਿਰ ਪਾਣੀ ਨਾਲ ਧੋਤੇ ਤਾਂ ਉਨ੍ਹਾਂ ਦੀਆਂ ਅੱਖਾਂ ‘ਚ ਤੇਜ਼ ਜਲਨ ਮਹਿਸੂਸ ਹੋਈ। ਜਿਸ ਤੋਂ ਬਾਅਦ 20 ਦੇ ਕਰੀਬ ਲੋਕ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਪਹੁੰਚੇ।
ਇਸ ਮੌਕੇ ਹਸਪਤਾਲ ‘ਚ ਦਾਖਲ ਲੋਕਾਂ ਨੇ ਦੱਸਿਆ ਕਿ ਉਹ ਆਪਣਾ ਗੰਜਾਪਨ ਦੂਰ ਕਰਵਾਉਣ ਲਈ ਡੇਰੇ ‘ਚ ਗਏ ਸੀ ਅਤੇ ਕੈਂਪ ‘ਚ ਦਵਾਈ ਲੈਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਸਿਰ ਧੋਤਾ ਤਾਂ ਉਸ ਦੀਆਂ ਅੱਖਾਂ ‘ਚ ਤੇਜ਼ ਜਲਨ ਹੋਣ ਲੱਗੀ, ਜਿਸ ਕਾਰਨ ਉਹ ਇਲਾਜ ਲਈ ਸਿਵਲ ਹਸਪਤਾਲ (hospital) ਸੰਗਰੂਰ ਪਹੁੰਚਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਸੰਗਰੂਰ ਦੇ ਡਾਕਟਰ ਨੇ ਦੱਸਿਆ ਕਿ ਅੱਖਾਂ ਵਿੱਚ ਜਲਨ ਹੋਣ ਕਾਰਨ ਕਈ ਵਿਅਕਤੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਦਾ ਮੁੱਢਲਾ ਇਲਾਜ ਕੀਤਾ ਗਿਆ ਹੈ ਅਤੇ ਸਵੇਰੇ ਉਨ੍ਹਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ।
Read More: Patiala News: ਪਟਿਆਲਾ ਪੁਲਿਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ, ਤਿੰਨ ਦੋਸ਼ੀਆਂ ਨੂੰ ਹ.ਥਿ.ਆ.ਰਾਂ ਸਮੇਤ ਕੀਤਾ ਗ੍ਰਿਫ਼ਤਾਰ