24 ਸਤੰਬਰ 2024: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਦਰਅਸਲ, ਮੌਸਮ ਵਿਭਾਗ ਦੇ ਅਨੁਸਾਰ, ਚੱਕਰਵਾਤੀ ਤੂਫਾਨ ਯਾਗੀ ਦੇ ਬਚੇ ਹੋਏ ਹਿੱਸਿਆਂ ਤੋਂ ਪੈਦਾ ਹੋਈ ਮੌਸਮ ਪ੍ਰਣਾਲੀ ਹੁਣ ਘੱਟ ਦਬਾਅ ਵਾਲੇ ਖੇਤਰ ਵਿੱਚ ਵਿਕਸਤ ਹੋ ਗਈ ਹੈ, ਜੋ ਤੇਜ਼ੀ ਨਾਲ ਉੱਤਰ-ਪੱਛਮ ਵੱਲ ਵਧੇਗੀ।
ਚੱਕਰਵਾਤ ਦਾ ਅਸਰ ਪੰਜਾਬ ‘ਚ ਵੀ ਦੇਖਣ ਨੂੰ ਮਿਲੇਗਾ, ਜਿਸ ਕਾਰਨ ਕਈ ਜ਼ਿਲਿਆਂ ‘ਚ ਚੰਗੀ ਬਾਰਿਸ਼ ਹੋਣ ਦੀ ਉਮੀਦ ਹੈ। ਮੌਸਮ ਵਿਭਾਗ ਅਨੁਸਾਰ ਅੱਜ ਦਿਨ ਭਰ ਮੌਸਮ ਸਾਫ਼ ਰਹੇਗਾ। ਇਸ ਕਾਰਨ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ।
ਅੱਜ ਸ਼ਾਮ ਤੋਂ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ ਅਤੇ ਭਲਕੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ। ਵਰਨਣਯੋਗ ਹੈ ਕਿ ਮੌਸਮ ਵਿਭਾਗ ਅਨੁਸਾਰ ਸਤੰਬਰ ਮਹੀਨੇ ਵਿਚ ਇੰਨੀ ਗਰਮੀ ਦਾ ਕਾਰਨ ਘੱਟ ਬਾਰਿਸ਼ ਹੈ। ਪੰਜਾਬ ਵਿੱਚ 1 ਸਤੰਬਰ ਤੋਂ ਹੁਣ ਤੱਕ ਬਾਰਸ਼ ਵਿੱਚ 43 ਫੀਸਦੀ ਕਮੀ ਆਈ ਹੈ। ਇਸ ਕਾਰਨ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।