July 7, 2024 5:09 pm
ਜਥੇਦਾਰ ਅਕਾਲ ਤਖਤ ਨੇ ਐਨ ਆਰ ਆਈ ਧਾਲੀਵਾਲ ਨੁੰ ਦਿੱਲੀ ਦਾਖਲਾ ਨਾ ਦੇਣ ਦੀ ਕੀਤੀ ਨਿਖੇਧੀ

ਬੇਵੱਸ ਲੜਕੀਆਂ ਦੀਆਂ ਨਿਕਲੀਆਂ ਹੂਕਾਂ ਨਵੀਂ ਸੰਸਦ ਦੇ ਇਤਹਾਸ ਦਾ ਪਹਿਲਾ ਕਾਲਾ ਵਰਕਾ: ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ, 29 ਮਈ 2023: ਬੀਤੇ ਦਿਨ ਪਹਿਲਵਾਨਾਂ ਵੱਲੋਂ ਨਵੇਂ ਸੰਸਦ ਭਵਨ ਦੇ ਬਾਹਰ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਹੀ ਦਿੱਲੀ ਪੁਲਿਸ ਵੱਲੋਂ ਪਹਿਲਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ | ਪ੍ਰਦਰਸ਼ਨ ਕਰ ਰਹੀਆਂ ਪਹਿਲਵਾਨ ਬੀਬੀਆਂ ਨਾਲ ਪੁਲਿਸ ਵਲੋਂ ਖਿੱਚ-ਧੂਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ |

ਇਸ ਘਟਨਾ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਅੱਜ ਬਿਆਨ ਜਾਰੀ ਕਰਦਿਆਂ ਦਿੱਲੀ ਵਿਖੇ ਪਹਿਲਵਾਨਾਂ ਤੇ ਪੁਲਿਸ ਦੀ ਕਾਰਵਾਈ ਦੀ ਨਿਖੇਧੀ ਕੀਤੀ ਹੈ। ਉਨ੍ਹਾ ਕਿਹਾ ਕਿ ਸੰਸਦ ਦੇ ਉਦਘਾਟਨ ਮੌਕੇ ਭਾਰਤ ਲਈ ਗੋਲਡ ਮੈਡਲ ਜਿੱਤਣ ਵਾਲੀਆਂ ਲੜਕੀਆਂ ਨੂੰ ਡਾਂਗਾਂ ਨਾਲ ਕੁੱਟਨਾ ਤੇ ਬੇਵੱਸ ਲੜਕੀਆਂ ਦੀਆਂ ਨਿਕਲੀਆਂ ਹੂਕਾਂ ਨਵੀਂ ਸੰਸਦ ਦੇ ਇਤਹਾਸ ਦਾ ਪਹਿਲਾ ਕਾਲਾ ਵਰਕਾ ਹੈ।

Giani Harpreet Singh