Chandigarh

ਪੰਜਾਬ ‘ਚ 16089 ਮੈਗਾਵਾਟ ਦੀ ਬਿਜਲੀ ਦੀ ਸਭ ਤੋਂ ਵੱਡੀ ਮੰਗ ਨੂੰ ਕੀਤਾ ਪੂਰਾ: ਹਰਭਜਨ ਸਿੰਘ ਈ.ਟੀ.ਓ

ਚੰਡੀਗੜ੍ਹ, 29 ਜੂਨ 2024: ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ (Harbhajan Singh ETO) ਨੇ ਦੱਸਿਆ ਕਿ ਸੂਬੇ ‘ਚ 29 ਨੂੰ 16089 ਮੈਗਾਵਾਟ ਦੀ ਬਿਜਲੀ ਦੀ ਸਭ ਤੋਂ ਵੱਡੀ ਮੰਗ ਨੂੰ ਪੂਰਾ ਕੀਤਾ ਗਿਆ ਹੈ ਜੋ ਕਿ 19 ਜੂਨ, 2024 ਨੂੰ ਦਰਜ਼ ਕੀਤੇ ਗਏ 15933 ਮੈਗਾਵਾਟ ਦੇ ਰਿਕਾਰਡ ਨੂੰ ਪਛਾੜ ਦਿੱਤਾ ਹੈ |

ਉਨ੍ਹਾਂ (Harbhajan Singh ETO) ਕਿਹਾ ਕਿ 9 ਸਤੰਬਰ 2023 ਨੂੰ ਸਥਾਪਤ ਕੀਤੇ 3427 ਲੱਖ ਯੂਨਿਟ ਦੇ ਪਿਛਲੇ ਰਿਕਾਰਡ ਪਛਾੜ ਕੇ ਇਸ ਸਾਲ 26 ਜੂਨ ਨੂੰ ਇੱਕ ਦਿਨ ‘ਚ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ 3563 ਲੱਖ ਯੂਨਿਟ ਬਿਜਲੀ ਦੀ ਮੰਗ ਨੂੰ ਪੂਰਾ ਕੀਤਾ ਹੈ । ਉਨ੍ਹਾਂ ਕਿਹਾ ਕਿ ਜੂਨ 2024 ‘ਚ ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ ਮੰਗ ‘ਚ 28% ਦੇ ਵਾਧੇ ਨੂੰ ਵੀ ਪੂਰਾ ਕੀਤਾ ਹੈ |

Scroll to Top