ਚੰਡੀਗੜ੍ਹ, 18 ਜਨਵਰੀ 2024: ਚੰਡੀਗੜ੍ਹ (Chandigarh) ’ਚ ਸਿਆਸੀ ਪਾਰਾ ਉਸ ਸਮੇਂ ਭਖ ਗਿਆ ਜਦੋਂ ਚੰਡੀਗੜ੍ਹ ਮੇਅਰ ਦੀ ਚੋਣ ਮੁਲਤਵੀ ਕਰ ਦਿੱਤੀ ਗਈ ਹੈ। ਚੰਡੀਗੜ੍ਹ ਵਿੱਚ ਚੋਣਾਂ ਦਾ ਮਸਲਾ ਅੱਜ ਤੀਜੀ ਵਾਰ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਹੁੰਚ ਗਿਆ। ਇਸ ਦੌਰਾਨ ਚੰਡੀਗੜ੍ਹ ਮੇਅਰ ਚੋਣ ਮਾਮਲੇ ਦੀ ਸੁਣਵਾਈ 23 ਜਨਵਰੀ ਤੱਕ ਟਾਲ ਦਿੱਤੀ ਗਈ ਹੈ।
ਨਗਰ ਨਿਗਮ ਦੀ ਤਰਫੋਂ ਆਪਣਾ ਪੱਖ ਪੇਸ਼ ਕਰਨ ਵਾਲੇ ਚੇਤਨ ਮਿੱਤਲ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 23 ਜਨਵਰੀ ਨੂੰ ਹੋਣੀ ਹੈ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚੋਣਾਂ ਲਈ 6 ਫਰਵਰੀ ਦੀ ਤਾਰੀਖ਼ ਤੈਅ ਕਰਨ ਲਈ ਕਿਹਾ ਗਿਆ। ਚੰਡੀਗੜ੍ਹ (Chandigarh) ਪ੍ਰਸ਼ਾਸਨ ਨੇ ਅੱਜ ਚੋਣਾਂ ਨਾ ਹੋਣ ‘ਤੇ ਕਾਨੂੰਨੀ ਸਥਿਤੀ ਦਾ ਹਵਾਲਾ ਦਿੱਤਾ ਹੈ | ਅੱਜ ਚੋਣਾਂ ਮੁਲਤਵੀ ਹੋਣ ਬਾਅਦ ‘ਆਪ’ ਅਤੇ ਕਾਂਗਰਸ ਪਾਰਟੀਆਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ।
ਹਾਈਕੋਰਟ ‘ਚ ਦਲੀਲ ਦਿੱਤੀ ਗਈ ਹੈ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਅਜਿਹਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਕਿ ਪੰਜਬ ਪੁਲਿਸ ਦੇ ਕਮਾਂਡੋ ਨਗਰ ਨਿਗਮ ‘ਚ ਵੜੇ, ਇਸ ਲਈ ਕੁਝ ਸਮਾਂ ਚਾਹੀਦਾ ਹੈ। ਪ੍ਰੀਜ਼ਾਈਡਿੰਗ ਅਫ਼ਸਰ ਬਿਮਾਰ ਹੋ ਗਏ ਹਨ ਅਤੇ ਉਨ੍ਹਾਂ ਦਾ ਸਰਟੀਫਿਕੇਟ ਵੀ ਅੱਜ ਦਿੱਤਾ ਗਿਆ ਹੈ। ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ, ਇਸ ਵਿੱਚ ਕੁਝ ਵੀ ਗਲਤ ਨਹੀਂ ਹੈ