T-20 World Cup 2024

ਟੀ-20 ਕ੍ਰਿਕਟ ਵਿਸ਼ਵ ਕੱਪ 2024 ਤੋਂ ਬਾਅਦ ਬਦਲੇਗਾ ਭਾਰਤੀ ਟੀਮ ਦਾ ਮੁੱਖ ਕੋਚ !

ਚੰਡੀਗੜ੍ਹ, 10 ਮਈ 2024: ਟੀ-20 ਵਿਸ਼ਵ ਕੱਪ 2024 (T-20 World Cup 2024) ਜੂਨ ‘ਚ ਸ਼ੁਰੂ ਹੋਣ ਜਾ ਰਿਹਾ ਹੈ। ਵੈਸਟਇੰਡੀਜ਼ ਅਤੇ ਅਮਰੀਕਾ ਦੀ ਮੇਜ਼ਬਾਨੀ ਵਿੱਚ ਹੋਣ ਜਾ ਰਹੇ ਇਸ ਟੂਰਨਾਮੈਂਟ ਤੋਂ ਬਾਅਦ ਭਾਰਤੀ ਟੀਮ ਦੇ ਮੁੱਖ ਕੋਚ ਵਿੱਚ ਵੱਡਾ ਬਦਲਾਅ ਹੋ ਸਕਦਾ ਹੈ। ਦਰਅਸਲ, ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਕਰਾਰ ਵਨਡੇ ਵਿਸ਼ਵ ਕੱਪ 2023 ਤੋਂ ਬਾਅਦ ਵਧਾਇਆ ਗਿਆ ਸੀ।

ਰਾਹੁਲ ਨਵੰਬਰ 2021 ਤੋਂ ਭਾਰਤੀ ਟੀਮ ਦੇ ਮੁੱਖ ਕੋਚ ਦੇ ਅਹੁਦੇ ‘ਤੇ ਹਨ। ਹਾਲਾਂਕਿ ਹੁਣ ਖ਼ਬਰ ਆਈ ਹੈ ਕਿ ਬੋਰਡ ਛੇਤੀ ਹੀ ਨਵੇਂ ਕੋਚ ਲਈ ਇਸ਼ਤਿਹਾਰ ਜਾਰੀ ਕਰੇਗਾ। ਦ੍ਰਾਵਿੜ ਦਾ ਕਰਾਰ ਟੀ-20 ਵਿਸ਼ਵ ਕੱਪ 2024 (T-20 World Cup 2024) ਦੇ ਨਾਲ ਜੂਨ ‘ਚ ਖਤਮ ਹੋ ਜਾਵੇਗਾ।

ਰਿਪੋਰਟਾਂ ਮੁਤਾਬਕ ਜੇਕਰ ਦ੍ਰਾਵਿੜ ਚਾਹੁਣ ਤਾਂ ਇਸ ਅਹੁਦੇ ਲਈ ਦੁਬਾਰਾ ਅਪਲਾਈ ਕਰ ਸਕਦੇ ਹਨ ਪਰ ਪਹਿਲਾਂ ਵਾਂਗ ਕੋਈ ਆਟੋਮੈਟਿਕ ਐਕਸਟੈਂਸ਼ਨ ਨਹੀਂ ਹੋਵੇਗਾ। ਇਸ ਦੀ ਪੁਸ਼ਟੀ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਕੀਤੀ। ਉਨ੍ਹਾਂ ਕਿਹਾ, “ਰਾਹੁਲ ਦਾ ਕਾਰਜਕਾਲ ਜੂਨ ਤੱਕ ਹੀ ਹੈ। ਇਸ ਲਈ ਜੇਕਰ ਉਹ ਅਪਲਾਈ ਕਰਨਾ ਚਾਹੁੰਦਾ ਹੈ, ਤਾਂ ਉਹ ਅਜਿਹਾ ਕਰਨ ਲਈ ਆਜ਼ਾਦ ਹੈ।

ਰਿਪੋਰਟ ‘ਚ ਅੱਗੇ ਕਿਹਾ ਗਿਆ ਹੈ ਕਿ ਸ਼ਾਹ ਨੇ ਵਿਦੇਸ਼ੀ ਕੋਚ ਦੀ ਨਿਯੁਕਤੀ ਦੀ ਸੰਭਾਵਨਾ ਤੋਂ ਵੀ ਇਨਕਾਰ ਕਰ ਦਿੱਤਾ ਹੈ। ਸ਼ਾਹ ਨੇ ਅੱਗੇ ਕਿਹਾ,”ਅਸੀਂ ਇਹ ਫੈਸਲਾ ਨਹੀਂ ਕਰ ਸਕਦੇ ਹਾਂ ਕਿ ਨਵਾਂ ਕੋਚ ਭਾਰਤੀ ਹੋਵੇਗਾ ਜਾਂ ਵਿਦੇਸ਼ੀ । “ਇਹ CAC ‘ਤੇ ਨਿਰਭਰ ਕਰੇਗਾ ਅਤੇ ਅਸੀਂ ਇੱਕ ਗਲੋਬਲ ਸੰਸਥਾ ਹਾਂ।”

Scroll to Top