July 7, 2024 2:47 pm
Panipat Refinery

ਹਰਿਆਣਾ ਸਰਕਾਰ ਨੇ ਪਾਣੀਪਤ ਰਿਫਾਈਨਰੀ ਦੇ ਵਿਸਤਾਰ ਦੇ ਲਈ ਤਿੰਨ ਪਿੰਡਾਂ ਦੀ ਗ੍ਰਾਮ ਪੰਚਾਇਤਾਂ ਨੂੰ ਆਪਣੀ 350.5 ਏਕੜ ਜੀਮਨ ਵੇਚਣ ਦੀ ਦਿੱਤੀ ਮਨਜ਼ੂਰੀ

ਚੰਡੀਗੜ੍ਹ, 27 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬੀਨਿਟ ਦੀ ਮੀਟਿੰਗ ਵਿਚ ਆਈਓਸੀਏਲ ਪਾਣੀਪਤ ਰਿਫਾਈਨਰੀ (Panipat Refinery) ਦੇ ਪਹਿਲੇ ਪੜਾਅ ਲਈ ਵਿਸਾਤਰ ਲਈ ਤਿੰਨ ਪਿੰਡਾਂ ਆਸਨ ਕਲਾਂ, ਬਾਲ ਜਾਟਾਨ ਅਤੇ ਖੰਡਰਾ ਦੀ ਪਿੰਡ ਪੰਚਾਇਤਾਂ ਨੂੰ 350.5 ਏਕੜ ਪੰਚਾਇਤੀ ਜਮੀਨ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ ਪਾਣੀਪਤ ਰਿਫਾਈਨਰੀ ਤੇ ਪੈਟਰੋਕੈਮੀਕਲ ਕੰਪਲੈਕਸ ਪਾਣੀਪਤ ਨੂੰ ਵੇਚਣ ਦੀ ਮਨਜ਼ੂਰੀ ਪ੍ਰਦਾਨ ਕੀਤੀ ਗਈ।

ਆਈਓਸੀਏਲ, ਪਾਣੀਪਤ ਰਿਫਾਈਨਰੀ ਆਸਨ ਕਲਾਂ ਪਿੰਡ ਦੀ 140 ਏਕੜ 6 ਕਨਾਲ 12 ਮਰਲਾ, ਬਾਲ ਜਾਟਾਨ ਪਿੰਡ ਦੀ 152 ਏਕੜ 2 ਕਨਾਲ 15 ਮਰਲਾ ਤੇ ਖੰਡਰਾ ਪਿੰਡ ਦੀ 57 ਏਕੜ 2 ਕਨਾਲ 19 ਮਰਲਾ ਭੂਮੀ ਨੂੰ ਬਾਜਾਰ ਕੀਮਤ 2.20 ਕਰੋੜ ਰੁਪਏ ਪ੍ਰਤੀ ਏਕੜ ਦੀ ਦਰ ਨਾਲ ਖਰੀਦੇਗੀ। ਇਸ ਤੋਂ ਇਲਾਵਾ ਆਈਓਸੀਏਲ ਇੰਨ੍ਹਾਂ ਪਿੰਡਾਂ ਦੇ ਵਿਕਾਸ ਕੰਮਾਂ ਲਈ ਗ੍ਰਾਮ ਪੰਚਾਇਤਾਂ ਨੂੰ 10 ਲੱਖ ਰੁਪਏ ਪ੍ਰਤੀ ਏਕੜ ਦੀ ਦਰ ਨਾਲ ਰਕਮ ਦਾ ਵੀ ਭੁਗਤਾਨ ਕਰੇਗੀ।