ਚੰਡੀਗੜ੍ਹ, 27 ਦਸੰਬਰ 2023: ਹਰਿਆਣਾ (Haryana) ਦੇ ਸਕੂਲਾਂ ਵਿਚ ਸਾਲ 2024-25 ਵਿਦਿਅਕ ਇਜਲਾਸ ਸ਼ੁਰੂ ਹੋਣ ਨਾਲ ਪਹਿਲਾਂ ਰਾਜ ਦੇ ਸਰਕਾਰੀ ਸਕੂਲਾਂ ਵਿਚ ਪਹਿਲੀ ਤੋਂ ਅੱਠਵੀਂ ਕਲਾਸਾਂ ਦੀ ਕੋਰਸ ਕਿਤਾਬਾਂ ਉਪਲਬਧ ਕਰਵਾਉਣ ਤਹਿਤ ਅੱਜ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਇੱਥੇ ਹੋਈ ਹਾਈ ਪਾਵਰ ਪਰਚੇਚ ਕਮੇਟੀ ਦੀ ਬੈਠਕ ਵਿਚ ਮਨਜ਼ੂਰੀ ਪ੍ਰਦਾਨ ਕੀਤੀ ਗਈ। ਇਸ ‘ਤੇ ਲਗਭਗ ਸਾਢੇ 55 ਕਰੋੜ ਰੁਪਏ ਦੀ ਪ੍ਰਿੰਟਿੰਗ ਲਾਗਤ ਆਵੇਗੀ।
ਇਸ ਤੋਂ ਇਲਾਵਾ, ਐਚਪੀਪੀਸੀ ਅਤੇ ਹਾਈ ਪਾਵਰ ਵਰਕਸ ਪਰਚੇਚ ਕਮੇਟੀ (ਐਚਪੀਡਬਲਿਯੂਪੀਸੀ) ਦੀ ਬੈਠਕ ਵਿਚ ਕੁੱਲ 264 ਕਰੋੜ ਰੁਪਏ ਤੋਂ ਵੱਧ ਦੇ ਕੰਟ੍ਰੈਕਟ ਅਤੇ ਵੱਖ-ਵੱਖ ਵਸਤੂਆਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ। ਬੈਠਕ ਵਿਚ ਵੱਖ-ਵੱਖ ਬੋਲੀਦਾਤਾਵਾਂ ਨਾਲ ਨੈਗੋਸਇਏਸ਼ਨ ਦੇ ਬਾਅਦ ਦਰਾਂ ਤੈਅ ਕਰ ਕੇ ਲਗਭਗ 5 ਕਰੋੜ ਰੁਪਏ ਦੀ ਬਚੱਤ ਕੀਤੀ ਗਈ ਹੈ।
ਬੈਠਕ ਵਿਚ ਸਕੂਲ ਸਿੱਖਿਆ ਮੰਤਰੀ ਕੰਵਰ ਪਾਲ, ਉੱਚੇਰੀ ਸਿਖਿਆ ਮੰਤਰੀ ਮੂਲਚੰਦ ਸ਼ਰਮਾ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ ਪੀ ਦਲਾਲ, ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ ਅਤੇ ਕਿਰਤ ਰਾਜ ਮੰਤਰੀ ਅਨੁਪ ਧਾਨਕ ਵੀ ਮੌਜੂਦ ਸਨ।
ਹਾਈ ਪਾਵਰ ਪਰਚੇਜ ਕਮੇਟੀ ਦੀ ਬੈਠਕ ਵਿਚ ਸਕੂਲ ਸਿੱਖਿਆ ਪਰਿਯੋਜਨਾ ਪਰਿਸ਼ਦ , ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਐੱਚਪੀਡਬਲਿਯੂਪੀਸੀ ਦੀ ਬੈਠਕ ਵਿਚ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ, ਗੁਰੂਗ੍ਰਾਮ ਮਹਾਨਿਗਰ ਵਿਕਾਸ ਅਥਾਰਿਟੀ, ਫਰੀਦਾਬਾਦ ਮਹਾਨਗਰ ਵਿਕਾਸ ਅਥਾਰਿਟੀ ਸਮੇਤ ਕੁੱਲ 13 ਏਜੰਡੇ ਰੱਖੇ ਗਏ ਅਤੇ ਸਾਰੇ ਏਜੰਡਿਆਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ
ਹਰਿਆਣਾ (Haryana) ਸਰਕਾਰ ਵੱਲੋਂ ਜਲ ਸੁਰੱਖਿਆ ਅਤੇ ਘੱਟ ਪਾਣੀ ਦੇ ਨਾਲ ਵੱਧ ਪੈਦਾਵਾਰ ਦੇ ਵਿਜਨ ਦੇ ਨਾਲ ਲਾਗੂ ਕੀਤੀ ਜਾ ਰਹੀ ਸੂਖਮ ਸਿੰਚਾਈ ਪਰਿਯੋਜਨਾਵਾਂ ਨੂੰ ਲਗਾਤਾਰ ਗਤੀ ਮਿਲ ਰਹੀ ਹੈ। ਇਸ ਲੜੀ ਵਿਚ ਅੱਜ ਦੀ ਬੈਠਕ ਵਿਚ ਜੀਂਦ ਵਿਚ ਸਥਾਪਿਤ 15 ਐੱਮਏਲਡੀ ਸਮਰੱਥਾ ਦੇ ਐੱਸਟੀਪੀ ਪਲਾਂਟ ਦੇ ਉਪਚਾਰਿਤ ਪਾਣੀ ਨੂੰ ਸੂਖਮ ਸਿੰਚਾਈ ਪਰਿਯੋਜਨਾ ਦੇ ਤਹਿਤ ਇਸਤੇਮਾਲ ਕਰਨ ਤਹਿਤ ਪਰਿਯੋਜਨਾ ਨੂੰ ਮਨਜ਼ੂਰੀ ਦਿੱਤੀ | ਇਸ ਦੇ ਲਈ ਐੱਸਟੀਪੀ ‘ਤੇ ਸੂਖਮ ਸਿੰਚਾਈ ਤਹਿਤ ਕੰਮਿਊਨਿਟੀ ਅਧਾਰਿਤ ਸੌਰ/ਗ੍ਰਿਡ ਸੰਚਾਲਿਤ ਏਕੀਕ੍ਰਿਤ ਸੂਖਮ ਸਿੰਚਾਈ ਬੁਨਿਆਦੀ ਢਾਂਚੇ ਦੀ ਸਥਾਪਨਾ ਕੀਤੀ ਜਾਵੇਗੀ, ਇਸ ‘ਤੇ ਲਗਭਗ 30 ਕਰੋੜ ਰੁਪਏ ਦੀ ਲਾਗਤ ਆਵੇਗੀ।
ਬੈਠਕ ਵਿਚ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਦੇ ਤਹਿਤ ਸੈਕਟਰ-103/106, ਸੈਕਟਰ-102ਏ/103, ਸੈਕਟਰ 102-102ਏ ਅਤੇ ਸੈਕਟਰ 106-109 ਅਤੇ ਸੈਕਟਰ 75/75ਏ ਦੀ ਮਾਸਟਰ ਰੋਡ ਡਿਵਾਈਡਿੰਗ ਦਾ ਅਪਗ੍ਰੇਡੇਸ਼ਨ ਅਤੇ ਵਿਸ਼ੇਸ਼ ਮੁਰੰਮਤ ਦਾ ਕੰਮ ਕੀਤਾ ਜਾਵੇਗਾ। ਨਾਲ ਹੀ ਸੈਕਟਰ 27/28 ਅਤੇ 28/43 ਦੀ ਡਿਵਾਈਡਿੰਗ ਦੇ ਨਾਲ ਸੜਕ, ਫੁੱਟਪਾਥ, ਸਾਈਕਲ ਟ੍ਰੈਕ, ਜਲ ਨਿਕਾਸੀ, ਬਾਗਬਾਨੀ ਤੇ ਹੋਰ ਕੰਮਾਂ ਦਾ ਵਿਕਾਸ ਕੰਮਾਂ ਲਈ ਵੀ ਮਨਜ਼ੂਰੀ ਪ੍ਰਦਾਨ ਕੀਤੀ ਗਈ। ਇਸ ਤੋਂ ਇਲਾਵਾ, ਫਰੀਦਾਬਾਦ ਮਹਾਨਗਰ ਵਿਕਾਸ ਅਥਾਰਿਟੀ ਦੇ ਤਹਿਤ ਗ੍ਰੇਟਰ ਫਰੀਦਾਬਾਦ ਵਿਚ ਸੈਕਟਰ-75 ਤੋਂ 89 ਤਕ ਵੱਖ-ਵੱਖ ਮਾਸਟਰ ਸੜਕਾਂ ਦੀ ਵਿਸ਼ੇਸ਼ ਮੁਰੰਮਤ ਦਾ ਕੰਮ ਨੂੰ ਵੀ ਮਨਜ਼ੂਰੀ ਪ੍ਰਦਾਨ ਕੀਤੀ ਗਈ। ਇੰਨ੍ਹਾਂ ਸਾਰੀ ਸੜਕਾਂ ਦੇ ਕੰਮ ਲਈ ਲਗਭਗ 159 ਕਰੋੜ ਕਰੋੜ ਰੁਪਏ ਦੀ ਲਾਗਤ ਆਵੇਗੀ।
ਬੈਠਕ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਲਾਹਕਾਰ, ਅਰਬਨ ਡਿਵੇਲਪਮੈਂਟ, ਡੀਏਸ ਢੇਸੀ, ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਰੁਣ ਕੁਮਾਰ ਗੁਪਤਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਪੰਕਜ ਅਗਰਵਾਲ, ਸਪਲਾਈ ਅਤੇ ਨਿਪਟਾਨ ਵਿਭਾਗ ਦੇ ਮਹਾਂਨਿਰਦੇਸ਼ਕ ਮੁਹੰਮਦ ਸ਼ਾਇਨ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਹਰਿਆਣਾ ਸਕੂਲ ਸਿਖਿਆ ਪਰਿਯੋਜਨਾ ਪਰਿਸ਼ਦ ਦੀ ਰਾਜ ਪਰਿਯੋਜਨਾ ਨਿਦੇਸ਼ਕ ਆਸ਼ਿਮਾ ਬਰਾੜ, ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੀਸੀ ਮੀਣਾ, ਫਰੀਦਾਬਾਦ ਮਹਾਨਗਰ ਵਿਕਾਸ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਏ ਸ੍ਰੀਨਿਵਾਸ ਅਤੇ ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਪੰਕਜ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ |