July 7, 2024 12:13 pm
ਹਰਿਆਣਾ ਕੈਬਿਨਟ

ਹਰਿਆਣਾ ਮੰਤਰੀ ਮੰਡਲ ਨੇ 14 ਪੈਨਸ਼ਨ ਯੋਜਨਾਵਾਂ ਦੇ ਲਈ 250 ਰੁਪਏ ਮਹੀਨਾ ਵਾਧੇ ਨੂੰ ਮਨਜ਼ੂਰੀ

ਚੰਡੀਗੜ੍ਹ, 30 ਜਨਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬਨਿਟ ਦੀ ਬੈਠਕ ਵਿਚ ਸਮਾਜਿਕ ਨਿਆਂ, ਅਧਿਕਾਰਤਾ, ਐਸਸੀ ਅਤੇ ਬੀਸੀ ਦੀ ਭਲਾਈ ਅਤੇ ਅੰਤੋਂਦੇਯ (ਸੇਵਾ) ਵਿਭਾਗ, ਹਰਿਆਣਾ ਵੱਲੋਂ ਲਾਗੂ ਕੀਤੀ ਜਾ ਰਹੀ 14 ਪੈਨਸ਼ਨ ਯੋਜਨਾਵਾਂ (pension schemes) ਲਈ 1 ਜਨਵਰੀ, 2024 ਤੋਂ 250 ਰੁਪਏ ਦਾ ਮਹੀਨਾ ਵਾਧੇ ਨੁੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲ ਨਾਲ 31,50,991 ਲਾਭਕਾਰਾਂ ਨੁੰ ਪ੍ਰਤੀ ਮਹੀਨਾ 78 ਕਰੋੜ ਰੁਪਏ ਤੋਂ ਵੱਧ ਦਾ ਲਾਭ ਹੋਵੇਗਾ।

ਕੈਬਨਿਟ ਨੇ ਸੇਵਾ ਵਿਭਾਗ ਦੇ ਤਹਿਤ ਸੰਚਾਲਿਤ ਨੌ ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾਵਾਂ ਦੀ ਦਰਾਂ ਵਿਚ 2000 ਰੁਪਏ ਤੋਂ ਵਾਧੇ ਦੀ ਵੀ ਮੰਜੂਰੀ ਦੇ ਦਿੱਤੀ ਹੈ, 2,750 ਤੋਤਂ 3,000 ਰੁਪਏ ਪ੍ਰਤੀ ਮਹੀਨਾ, 1 ਜਨਵਰੀ, 2024 ਤੋਂ ਪ੍ਰਭਾਵੀ। ਇੰਨ੍ਹਾਂ ਯੋਜਨਾਵਾਂ ਵਿਚ ਬੁਢਾਪਾ ਸਨਮਾਨ ਭੱਤਾ, ਵਿਧਵਾ ਅਤੇ ਬੇਸਹਾਰਾ ਮਹਿਲਾ ਦੀ ਪੈਨਸ਼ਨ, ਦਿਵਆਂਗ ਪੈਨਸ਼ਨ, ਲਾਡਲੀ ਸਮਾਜਿਕ ਸੁਰੱਖਿਆ ਭੱਤਾ, ਬੇਸਹਾਰਾ ਬੱਚਿਆਂ ਨੂੰ ਵਿੱਤੀ ਸਹਾਇਤਾ, ਹਰਿਆਣਾ ਦੇ ਬੌਨਿਆਂ ਨੁੰ ਭੱਤਾ, ਹਰਿਆਣਾ ਦੇ ਕਿੰਨਰਾਂ ਨੂੰ ਭੱਤਾ, ਸਕੂਲ ਨਾ ਜਾਣ ਵਾਲੇ ਦਿਵਆਂਗ ਬੱਚਿਆਂ ਨੁੰ ਵਿੱਤੀ ਸਹਾਇਤਾ, ਕਸ਼ਮੀਰੀ ਪ੍ਰਵਾਸੀਆਂ ਨੂੰ ਵਿੱਤੀ ਸਹਾਇਤਾ ਯੋਜਨਾ, ਵਿਧੁਰ ਅਤੇ ਅਣਵਿਆਹੇ ਵਿਅਕਤੀਆਂ ਨੁੰ ਵਿੱਤੀ ਸਹਾਇਤਾ, ਸਟੇਜ 3 ਤੇ 4 ਕੈਂਸਰ ਰੋਗੀਆਂ ਲਈ ਵਿੱਤੀ ਸਹਾਇਤਾ, ਦੁਰਲਭ ਬੀਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਆਦਿ ਸ਼ਾਮਿਲ ਹਨ।

ਇਸ ਤੋਂ ਇਲਾਵਾ, ਸਕੂਲ ਨਾ ਜਾਣ ਵਾਲੇ ਵਿਕਲਾਂਗ ਬੱਚਿਆਂ ਦੀ ਯੋਜਨਾ ਲਈ ਵਿੱਤੀ ਸਹਾਇਤਾ 2150 ਤੋਂ 2400 ਰੁਪਏ ਵਧਾ ਦਿੱਤੀ ਗਈ ਹੈ। ਬੇਸਹਾਰਾ ਬੱਚਿਆਂ ਨੂੰ ਵਿੱਤੀ ਸਹਾਇਤਾ ਯੋਜਨਾ 1850 ਤੋਂ 2100 ਰੁਪਏ ਅਤੇ ਕਸ਼ਮੀਰੀ ਪ੍ਰਵਾਸੀ ਯੋਜਨਾ ਤਹਿਤ ਵਿੱਤੀ ਸਹਾਇਤਾ ਵਧਾ ਕੇ 1250 ਰੁਪਏ ਤੋਂ ਵਧਾ ਕੇ 1500 ਰੁਪਏ ਕਰ ਦਿੱਤੀ ਗਈ ਹੈ, ਇਸ ਤੋਂ ਇਲਾਵਾ, ਏਸਿਡ ਅਟੈਕ ਪੀੜਤਾਂ (ਮਹਿਲਾਵਾਂ ਅਤੇ ਕੁੜੀਆਂ) ਜਿਨ੍ਹਾਂ ਵਿਚ ਦਿਵਆਂਗਾ ਦੇ 40-50 ਫੀਸਦੀ ਦੇ ਲਈ ਪ੍ਰਤੀ ਮਹੀਨਾ ਵਿੱਤੀ ਸਹਾਇਤਾ 2.5 ਗੁਣਾ ਵਧਾ ਕੇ 6875 ਰੁਪਏ ਕਰ ਦਿੱਤੀ ਗਈ ਹੈ। 51-60 ਲਈ 3.5 ਗੁਣਾ ਅਤੇ 60 ਤੋਂ ਉੱਪਰ ਲਈ ਪੈਂਸ਼ਨ ਵਿਚ 4.5 ਗੁਣਾ ਦਾ ਵਾਧਾ ਦਾ ਪ੍ਰਸਤਾਵ ਕੀਤਾ ਗਿਆ ਹੈ।

ਪੈਂਸ਼ਨ ਦਰਾਂ ਵਿਚ ਇਹ ਵਾਧਾ ਹਰਿਆਣਾ ਸਰਕਾਰ ਦੀ ਆਪਣੇ ਨਿਵਾਸੀਆਂ ਦੀ ਭਲਾਈ ਦੇ ਪ੍ਰਤੀ ਅਟੁੱਟ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਵਧੀ ਹੋਈ ਵਿੱਤੀ ਸਹਾਇਤਾ ਦਾ ਉਦੇਸ਼ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਲਾਭਕਾਰਾਂ ਲਈ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਕਰਲ, ਸਮਾਵੇਸ਼ਿਤਾ ਅਤੇ ਸਮਾਜਿਕ ਨਿਆਂ ਨੂੰ ਪ੍ਰੋਤਸਾਹਨ ਦੇਣਾ ਹੈ।