June 30, 2024 9:42 pm
Road accident

ਆਪਣੇ ਵਿਆਹ ਲਈ ਖਰੀਦਦਾਰੀ ਕਰਨ ਗਿਆ ਲਾੜਾ ਤੇ ਉਸਦਾ ਸਾਥੀ ਸੜਕ ਹਾਦਸੇ ਦਾ ਸ਼ਿਕਾਰ, ਹਾਲਤ ਗੰਭੀਰ

ਫਿਰੋਜ਼ਪੁਰ, 05 ਫਰਵਰੀ 2024: ਆਪਣੇ ਵਿਆਹ ਲਈ ਖਰੀਦਦਾਰੀ ਕਰਕੇ ਪਿੰਡ ਵਾਪਸ ਪਰਤ ਰਿਹਾ ਲਾੜਾ ਅਤੇ ਉਸਦਾ ਇੱਕ ਹੋਰ ਸਾਥੀ ਹਾਦਸੇ (Road accident) ਦਾ ਸ਼ਿਕਾਰ ਹੋ ਗਿਆ | ਮਿਲੀ ਜਾਣਕਾਰੀ ਮੁਤਾਬਕ ਜਲਾਲਾਬਾਦ ਹਲਕੇ ਦੇ ਫਿਰੋਜ਼ਪੁਰ ਰੋਡ ਤੇ ਪਿੰਡ ਅਮੀਰ ਖਾਸ ਪੈਟਰੋਲ ਪੰਪ ਨਜ਼ਦੀਕ ਇੱਕ ਕਾਰ ਅਤੇ ਮੋਟਰਸਾਈਕਲ ਦੇ ਵਿਚਾਲੇ ਭਿਆਨਕ ਟੱਕਰ ਹੋ ਗਈ |

ਇਸ ਟੱਕਰ ਦੇ ਵਿੱਚ ਕਾਰ ਅਤੇ ਮੋਟਰਸਾਈਕਲ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ | ਦੱਸਿਆ ਜਾ ਰਿਹਾ ਕਿ ਮੋਟਰਸਾਈਕਲ ਤੇ ਦੋ ਜਣੇ ਸਵਾਰ ਸਨ, ਜਿਨਾਂ ਦੇ ਵਿੱਚੋਂ ਇੱਕ ਦਾ ਵਿਆਹ ਸੀ ਅਤੇ ਉਹ ਆਪਣੀ ਘਰ ਦੇ ਪ੍ਰੋਗਰਾਮ ਲਈ ਸਮਾਨ ਖਰੀਦਣ ਖੁਦ ਜਲਾਲਾਬਾਦ ਪਹੁੰਚਿਆ ਸੀ ਅਤੇ ਆਪਣੇ ਸਾਥੀ ਸਮੇਤ ਖਰੀਦਦਾਰੀ ਕਰਨ ਤੋਂ ਬਾਅਦ ਵਾਪਸ ਪਰਤ ਰਿਹਾ ਸੀ। ਇੰਨੇ ਵਿੱਚ ਅਮੀਰ ਖਾਸ ਲਾਗੇ ਪੈਟਰੋਲ ਪੰਪ ਦੇ ਸਾਹਮਣੇ ਇੱਕ ਕਾਰ ਦੇ ਨਾਲ ਉਸਦੇ ਮੋਟਰਸਾਈਕਲ ਦਾ ਭਿਆਨਕ ਟੱਕਰ (Road accident) ਹੋ ਗਈ, ਜਿਸ ਦੇ ਵਿੱਚ ਦੋਵੇਂ ਜ਼ਖਮੀ ਹੋ ਗਏ |

ਮੌਕੇ ਤੇ ਪਹੁੰਚੇ ਥਾਣਾ ਅਮੀਰ ਖਾਸ ਦੇ ਮੁੱਖ ਮੁਨਸ਼ੀ ਅਭਿਸ਼ੇਕ ਸ਼ਰਮਾ ਦੇ ਵੱਲੋਂ ਇਨਸਾਨੀਅਤ ਦਿਖਾਉਂਦੇ ਹੋਏ ਬੀਐਸਐਫ ਦੀ ਮੱਦਦ ਦੇ ਨਾਲ ਜ਼ਖਮੀਆਂ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ | ਇਹਨਾਂ ਵਿੱਚ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।