Pakistan

4 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕਰੇਗੀ ਪਾਕਿਸਤਾਨ ਸਰਕਾਰ, ਫੌਜ ‘ਤੇ ਖਰਚਣਗੇ 52 ਹਜ਼ਾਰ ਕਰੋੜ ਰੁਪਏ

ਚੰਡੀਗੜ੍ਹ 09 ਜੂਨ 2023: ਆਰਥਿਕ ਸੰਕਟ ਅਤੇ ਸਿਆਸੀ ਉਥਲ-ਪੁਥਲ ਨਾਲ ਜੂਝ ਰਹੀ ਸ਼ਾਹਬਾਜ਼ ਸਰਕਾਰ (Pakistan) ਅੱਜ 4 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕਰੇਗੀ। ਵਿੱਤ ਮੰਤਰੀ ਇਸਹਾਕ ਡਾਰ ਸੰਸਦ ‘ਚ ਬਜਟ ਭਾਸ਼ਣ ਦੇਣਗੇ। ਜੀਓ ਨਿਊਜ਼ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਬਜਟ ਵਿੱਚ IMF ਦੇ ਨਿਯਮਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਬਜਟ ਨਾਲ ਜੁੜੀ ਕੁਝ ਜਾਣਕਾਰੀ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ।

ਇਸ ‘ਚ ਪਾਕਿਸਤਾਨ (Pakistan) ਦਾ ਵਿਕਾਸ ਟੀਚਾ 3.5 ਫੀਸਦੀ ਰੱਖਿਆ ਗਿਆ ਹੈ, ਜੋ ਭਾਰਤ ਦੇ 6.5 ਫੀਸਦੀ ਦੇ ਵਿਕਾਸ ਟੀਚੇ ਦਾ ਅੱਧਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਨੇ ਵਿਕਾਸ ਕਾਰਜਾਂ ‘ਤੇ 32,000 ਕਰੋੜ ਰੁਪਏ ਖਰਚ ਕਰਨ ਦੀ ਗੱਲ ਕਹੀ ਹੈ। ਮਹਿੰਗਾਈ ਦਾ ਟੀਚਾ 21 ਫੀਸਦੀ ਰੱਖਿਆ ਗਿਆ ਹੈ। ਵਿੱਤੀ ਸੰਕਟ ਦੇ ਬਾਵਜੂਦ ਪਾਕਿਸਤਾਨ ਨੇ ਆਪਣੀ ਰੱਖਿਆ ਯਾਨੀ ਫੌਜ ‘ਤੇ 52,000 ਕਰੋੜ ਰੁਪਏ ਖਰਚ ਕਰਨ ਦਾ ਫੈਸਲਾ ਕੀਤਾ ਹੈ।

IMF ਨੇ ਵੀਰਵਾਰ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਬਜਟ ‘ਤੇ ਚਰਚਾ ਕੀਤੀ ਹੈ। ਸ਼ਾਹਬਾਜ਼ ਸਰਕਾਰ ਨੇ ਵਿੱਤੀ ਸਾਲ 2024 ਲਈ ਵਿੱਤੀ ਘਾਟੇ ਦਾ ਟੀਚਾ 7% ਰੱਖਿਆ ਹੈ। ਜਦਕਿ ਮਾਲੀਆ ਸੰਗ੍ਰਹਿ ਯਾਨੀ ਆਮਦਨ 2 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਰਾਇਟਰਜ਼ ਦੀ ਇਕ ਰਿਪੋਰਟ ਮੁਤਾਬਕ ਆਉਣ ਵਾਲੀਆਂ ਚੋਣਾਂ ਕਾਰਨ ਸਰਕਾਰ ਕੋਲ ਵੱਡੇ ਐਲਾਨਾਂ ਅਤੇ ਵਾਅਦਿਆਂ ‘ਤੇ ਖਰਚ ਕਰਨ ਲਈ ਪੈਸਾ ਨਹੀਂ ਹੈ।

ਦਰਅਸਲ, ਪਾਕਿਸਤਾਨ IMF ਤੋਂ 10,000 ਕਰੋੜ ਰੁਪਏ ਦੇ ਕਰਜ਼ੇ ਦੀ ਮੰਗ ਕਰ ਰਿਹਾ ਹੈ। ਇਸ ਦੇ ਲਈ ਪਾਕਿਸਤਾਨ ਨੇ IMF ਦੀਆਂ ਕਈ ਅਜਿਹੀਆਂ ਸ਼ਰਤਾਂ ਵੀ ਮੰਨ ਲਈਆਂ ਹਨ, ਜਿਨ੍ਹਾਂ ਦਾ ਸਿੱਧਾ ਅਸਰ ਪਾਕਿਸਤਾਨ ਦੇ ਲੋਕਾਂ ਦੀਆਂ ਜੇਬਾਂ ‘ਤੇ ਪਿਆ, ਯਾਨੀ ਕਿ ਇਸ ਨਾਲ ਮਹਿੰਗਾਈ ਵਧੀ।

Scroll to Top