ਚੰਡੀਗੜ੍ਹ 09 ਜਨਵਰੀ 2023: ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (Ministry of Information and Broadcasting) ਨੇ ਸੋਮਵਾਰ (9 ਜਨਵਰੀ) ਨੂੰ ਸਾਰੇ ਟੈਲੀਵਿਜ਼ਨ ਚੈਨਲਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤ ਸਰਕਾਰ (Government of India) ਨੇ ਟੀਵੀ ਚੈਨਲਾਂ ਨੂੰ ਪਰੇਸ਼ਾਨ ਕਰਨ ਵਾਲੇ ਵੀਡੀਓ ਅਤੇ ਫੋਟੋਆਂ ਦਾ ਪ੍ਰਸਾਰਣ ਬੰਦ ਕਰਨ ਲਈ ਕਿਹਾ ਹੈ। ਸਰਕਾਰ ਨੇ ਟੀਵੀ ਚੈਨਲਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਪ੍ਰੋਗਰਾਮ ਕੋਡ ਦੇ ਵਿਰੁੱਧ ਖੂਨ, ਲਾਸ਼ਾਂ ਅਤੇ ਸਰੀਰਕ ਹਮਲੇ ਦੀਆਂ ਤਸਵੀਰਾਂ ਪਰੇਸ਼ਾਨ ਕਰਨ ਵਾਲੀਆਂ ਹਨ, ਇਨ੍ਹਾਂ ਨੂੰ ਨਾ ਦਿਖਾਇਆ ਜਾਵੇ। ਟੈਲੀਵਿਜ਼ਨ ਚੈਨਲਾਂ ਦੁਆਰਾ ਵਿਵੇਕ ਦੀ ਕਮੀ ਦੇ ਕਈ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਮੰਤਰਾਲੇ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ।
ਨਵੰਬਰ 23, 2024 4:34 ਪੂਃ ਦੁਃ