July 5, 2024 6:06 pm
LCA Mark 2

ਭਾਰਤ ਸਰਕਾਰ ਨੇ LCA ਮਾਰਕ 2 ਲੜਾਕੂ ਜਹਾਜ਼ ਨਾਲ ਸਬੰਧਤ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ

ਚੰਡੀਗੜ੍ਹ 01 ਸਤੰਬਰ 2022: ਭਾਰਤ ਸਰਕਾਰ ਨੇ ਡਿਫੈਂਸ ਨੂੰ ਮਜਬੂਤ ਕਰਨ ਲਈ ਸਵਦੇਸ਼ੀ ਲੜਾਕੂ ਜਹਾਜ਼ ਤੇਜਸ (LCA Mark 2) ‘ਤੇ ਵੱਡਾ ਫੈਸਲਾ ਲਿਆ ਹੈ। ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਨੇ ਬੁੱਧਵਾਰ ਨੂੰ ਐਲਸੀਏ ਮਾਰਕ 2 ਲੜਾਕੂ ਜਹਾਜ਼ ਨਾਲ ਸਬੰਧਤ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ ਜਹਾਜ਼ ਮਿਰਾਜ-2000, ਜੈਗੁਆਰ ਅਤੇ ਮਿਗ-29 ਲੜਾਕੂ ਜਹਾਜ਼ਾਂ ਦੀ ਥਾਂ ਲਵੇਗਾ।

ਇਸਦੇ ਨਾਲ ਹੀ ਲੜਾਕੂ ਜਹਾਜ਼ ਪ੍ਰੋਜੈਕਟ ‘ਤੇ ਆਈਏਐਫ ਚੀਫ ਏਅਰ ਚੀਫ ਮਾਰਸ਼ਲ ਵੀ.ਆਰ ਚੌਧਰੀ ਨੇ ਦੱਸਿਆ ਕਿ ਐਲਸੀਏ ਮਾਰਕ 2 ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਨਾਲ ਸਾਡੇ ਅਗਲੀ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਦੇ ਸਵਦੇਸ਼ੀ ਡਿਜ਼ਾਈਨ ਅਤੇ ਵਿਕਾਸ ਨੂੰ ਬਹੁਤ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਹਵਾਈ ਸੈਨਾ ਵਿੱਚ ਹਲਕੇ ਲੜਾਕੂ ਹੈਲੀਕਾਪਟਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ।

ਚੀਫ ਏਅਰ ਚੀਫ ਮਾਰਸ਼ਲ ਨੇ ਕਿਹਾ ਕਿ ਇਸ ਫੈਸਲੇ ਨਾਲ ਸਾਡੀ ਅਗਲੀ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਦੇ ਸਵਦੇਸ਼ੀ ਡਿਜ਼ਾਈਨ ਅਤੇ ਵਿਕਾਸ ਨੂੰ ਜ਼ਬਰਦਸਤ ਹੁਲਾਰਾ ਮਿਲੇਗਾ। ਇਹ ਜਹਾਜ਼ ਨਿਰਮਾਣ ਦੇ ਖੇਤਰ ਵਿੱਚ ‘ਆਤਮ-ਨਿਰਭਰ ਭਾਰਤ’ ਪਹਿਲਕਦਮੀ ਨੂੰ ਅੱਗੇ ਵਧਾਏਗਾ।