4 ਨਵੰਬਰ 2024: ਜਿਵੇਂ-ਜਿਵੇਂ ਮੌਸਮ ‘ਚ ਬਦਲਾਅ ਹੁੰਦਾ ਹੈ ਉਵੇ ਹੀ ਕੋਈ ਨਾ ਕੋਈ ਬਿਮਾਰੀ ਜ਼ਰੂਰ ਦਸਤਕ ਦਿੰਦੀ ਹੈ, ਜਿਸ ਦੇ ਮਦੇਨਜਰ ਹੁਣ ਡੇਂਗੂ (dengue) ਨੇ ਪੰਜਾਬ ਦੇ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਉਥੇ ਹੀ ਡੇਂਗੂ ਨੂੰ ਲੈ ਕੇ ਸਰਕਾਰ (goverment) ਨੇ ਵੀ ਐਡਵਾਈਜਰੀ (advisory) ਜਾਰੀ ਕਰ ਦਿੱਤੀ ਹੈ, ਦੱਸ ਦੇਈਏ ਕਿ ਹੁਣ ਤੱਕ ਬਟਾਲਾ ਦੇ ਸਿਵਲ ਹਸਪਤਾਲ ਵਿੱਚ 4 ਮਰੀਜ਼ ਡੇਂਗੂ ਸਕਾਰਾਤਮਕ ਪਾਏ ਗਏ ਹਨ| ਦੱਸ ਦੇਈਏ ਕਿ ਪਿਛਲੇ ਸਾਲ ਨਾਲੋਂ ਅੰਕੜਾ ਬਹੁਤ ਘੱਟ ਦੱਸਿਆ ਜਾ ਰਿਹਾ ਹੈ, ਉਥੇ ਹੀ ਹਸਪਤਾਲ ਦੇ ਐਸਐਮਓ (SMO) ਨੇ ਦੱਸਿਆ ਕਿ ਡੇਂਗੂ ਦੇ ਬਚਾਅ ਲਈ ਕੀ ਉਪਾਅ ਕੀਤੇ ਜਾ ਸਕਦੇ ਹਨ ਅਤੇ ਲੱਛਣ ਕੀ ਹਨ| ਆਓ ਤੁਹਾਨੂੰ ਦਸਦੇ ਹਾਂ ਕਿ ਡੇਂਗੂ ਦੇ ਬਚਾਅ ਲਈ ਤੁਹਾਨੂੰ ਕਿ ਕਰਨਾ ਚਾਹੀਦਾ ਹੈ|
ਉਥੇ ਹੀ ਬਟਾਲਾ ਦੇ SMO ਨੇ ਦੱਸਿਆ ਕਿ ਜਿਵੇ ਅੱਜ ਕੱਲ੍ਹ ਡੇਂਗੂ ਦਾ ਸੀਜ਼ਨ ਚੱਲ ਰਿਹਾ ਹੈ, ਓਹਨਾ ਕਿਹਾ ਕਿ ਸਾਡੇ ਵਲੋਂ ਡੇਂਗੂ ਦੇ ਰੋਕਥਾਮ ਦੇ ਲਈ ਇਕ ਮੁਹਿੰਮ ਚਲਾਈ ਜਾ ਰਹੀ ਹੀ ਜਿਸਦਾ ਨਾਂਅ “ਹਰ ਸ਼ੁੱਕਰਵਾਰ ਡੇਂਗੂ ਦਾ ਵਾਰ” ਇਸ ਵਿੱਚ ਸਾਰੇ ਹੀ ਟੀਮ ਮੈਂਬਰ ਘਰ-ਘਰ ਜਾ ਕੇ ਲੋਕਾਂ ਨੂੰ ਅਲਰਟ ਕਰ ਰਹੇ ਹਨ| ਲੋਕਾਂ ਨੂੰ ਇਹ ਅਲਰਟ ਕਰ ਰਹੇ ਹਨ ਕਿ ਤੁਸੀਂ ਆਪਣਾ ਆਲਾ ਦੁਆਲਾ ਤੇ ਪਾਣੀ ਨਾ ਖੜ੍ਹਾ ਰਹਿਣ ਦਊ, ਜਿਸ ਨਾਲ ਖੜ੍ਹੇ ਪਾਣੀ ਤੇ ਮੱਛਰ ਆਏਗਾ ਤੇ ਉਹ ਡੇਂਗੂ ਦਾ ਰੂਪ ਧਾਰਨ ਕਰ ਲੈਂਦਾ ਹੈ| ਉਥੇ ਹੀ ਓਹਨਾ ਨੇ ਡੇਂਗੂ ਦੇ ਲੱਛਣ ਦੱਸਦੇ ਕਿਹਾ ਕਿ ਬੁਖ਼ਾਰ ਬਹੁਤ ਜ਼ਿਆਦਾ ਹੁੰਦਾ ਹੈ|