July 7, 2024 1:07 pm
Jal Mahal

ਜਲ ਮਹਿਲ ਬਟਾਲਾ ਦੀ ਸ਼ਾਨ ਮੁੜ ਹੋਵੇਗੀ ਬਹਾਲ, ਪੁਰਾਤੱਤਵ ਵਿਭਾਗ ਵੱਲੋਂ ਵੱਡੇ ਤਲਾਬ ਨੂੰ ਪਾਣੀ ਨਾਲ ਭਰਨ ਦੀ ਯੋਜਨਾ ਤਿਆਰ

ਬਟਾਲਾ, 15 ਅਪ੍ਰੈਲ 2023: ਆਖਰਕਾਰ ਬਟਾਲਾ ਸ਼ਹਿਰ ਦੀ ਖੂਬਸੂਰਤ ਵਿਰਾਸਤ ਜਲ ਮਹਿਲ (Jal Mahal) (ਅਨਾਰਕਲੀ) ਦੇ ਦਿਨ ਬਦਲਣ ਵਾਲੇ ਹਨ। ਭਾਰਤ ਸਰਕਾਰ ਦੇ ਪੁਰਾਤੱਤਵ ਵਿਭਾਗ ਵੱਲੋਂ ਅਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਤਹਿਤ ਪੂਰੇ ਪੰਜਾਬ ਵਿੱਚੋਂ ਇਸ ਜਲ ਮਹਿਲ (ਜਿਸਨੂੰ ਅਨਾਰਕਲੀ ਅਤੇ ਬਾਰਾਂਦਰੀ ਵਜੋਂ ਵੀ ਜਾਣਿਆ ਜਾਂਦਾ ਹੈ) ਦਾ ਸੁੰਦਰੀਕਰਨ ਕੀਤਾ ਜਾਵੇਗਾ।

ਬੀਤੇ ਦਿਨੀਂ ਪੁਰਾਤੱਤਵ ਵਿਭਾਗ ਦੀ ਚੰਡੀਗੜ੍ਹ ਤੋਂ ਆਈ ਵਿਸ਼ੇਸ਼ ਟੀਮ ਵੱਲੋਂ ਸ਼ਮਸ਼ੇਰ ਖਾਨ ਦੇ ਮਕਬਰੇ ਹਜ਼ੀਰਾ, ਸ਼ਮਸ਼ੇਰ ਖਾਨ ਦੇ ਤਲਾਬ ਵਿੱਚ ਮਹਾਰਾਜਾ ਸ਼ੇਰ ਸਿੰਘ ਵੱਲੋਂ ਬਣਾਏ ਜਲ ਮਹਿਲ ਦਾ ਦੌਰਾ ਕੀਤਾ ਗਿਆ। ਇਸ ਟੀਮ ਵਿੱਚ ਸ੍ਰੀਮਤੀ ਕੇ.ਏ. ਕਾਬੂਈ, ਸੁਪਰਡੈਂਟ ਪੁਰਾਤੱਤਵ ਵਿਭਾਗ, ਸ੍ਰੀ ਅਰਖਿੱਤਾ ਪ੍ਰਧਾਨ, ਸਹਾਇਕ ਸੁਪਰਡੈਂਟ ਪੁਰਾਤੱਤਵ ਵਿਭਾਗ, ਸੁਨੀਲ ਕੁਮਾਰ ਸਰਵੇਅਰ ਗਰੇਡ-1, ਗੋਰਵ ਸੀਨੀਅਰ ਕੰਨਜਰਵੇਸ਼ਨ ਅਸਿਸਟੈਂਟ ਅੰਮ੍ਰਿਤਸਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਥਾਨਕ ਅਧਿਕਾਰੀ ਸ਼ਾਮਲ ਸਨ।

ਇਸ ਮੌਕੇ ਪੁਰਾਤੱਤਵ ਵਿਭਾਗ ਦੀ ਚੰਡੀਗੜ੍ਹ ਤੋਂ ਆਈ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ 75ਵੇਂ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸ਼ਵ ਤਹਿਤ ਪੂਰੇ ਪੰਜਾਬ ਵਿਚੋਂ ਜਲ ਮਹਿਲ (ਬਾਂਰਾਦਰੀ) ਸਮਾਰਕ ਬਟਾਲਾ ਦੀ ਚੋਣ ਕੀਤੀ ਗਈ ਹੈ ਅਤੇ ਇਸ ਅਮੀਰ ਵਿਰਾਸਤ ਨੂੰ ਸੰਭਾਲਣ ਦੇ ਨਾਲ ਇਸਦਾ ਨਵੀਨੀਕਰਨ ਕਰਕੇ ਇਸ ਤਲਾਬ ਵਿੱਚ ਪਾਣੀ ਭਰਕੇ ਇਸਨੂੰ ‘ਝੀਲ’ ਦਾ ਰੂਪ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਪੁਰਾਤੱਤਵ ਵਿਭਾਗ ਵੱਲੋਂ ਇਸ ਕਾਰਜ ਵਿੱਚ ਸੀਵਰੇਜ਼ ਬੋਰਡ, ਡਰੇਨਜ਼ ਵਿਭਾਗ, ਜੰਗਲਾਤ ਵਿਭਾਗ, ਨਗਰ ਨਿਗਮ ਬਟਾਲਾ ਸਮੇਤ ਹੋਰ ਸਬੰਧਤ ਵਿਭਾਗਾਂ ਕੋਲੋਂ ਵੀ ਸਹਿਯੋਗ ਲਿਆ ਜਾਵੇਗਾ।

6 ਲੋਕ ਦੀ ਫ਼ੋਟੋ ਹੋ ਸਕਦੀ ਹੈ

ਅਧਿਕਾਰੀ ਵੱਲੋਂ ਜਲ ਮਹਿਲ (Jal Mahal Batala) ਦੇ ਪ੍ਰੋਜੈਕਟ ਦੀ ਪੀ.ਪੀ.ਟੀ. ਵੀ ਤਿਆਰ ਕੀਤੀ ਗਈ ਹੈ ਜਿਸ ਅਨੁਸਾਰ ਤਲਾਬ ਨੂੰ ਪਾਣੀ ਨਾਲ ਭਰਿਆ ਜਾਵੇਗਾ ਅਤੇ ਤਲਾਬ ਵਿੱਚ ਜਲ ਮਹਿਲ ਤੱਕ ਪਹੁੰਚਣ ਲਈ ਇੱਕ ਪੁੱਲ ਬਣਾਇਆ ਜਾਵੇਗਾ। ਇਸ ਜਲ ਮਹਿਲ ਨੂੰ ਪਾਣੀ ਨਾਲ ਭਰਨ ਲਈ ਨਹਿਰੀ ਪਾਣੀ ਲਿਆਉਣ ਦੀ ਯੋਜਨਾ ਉੱਪਰ ਕੰਮ ਕੀਤਾ ਜਾ ਰਿਹਾ ਹੈ।

ਘਾਹ ਦੀ ਫ਼ੋਟੋ ਹੋ ਸਕਦੀ ਹੈ

ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਭਾਰਤ ਸਰਕਾਰ ਵੱਲੋਂ ਇਸ ਪ੍ਰੋਜੈਕਟ ਨੂੰ ਜਲਦ ਸ਼ੁਰੂ ਕਰਕੇ ਮੁਕੰਮਲ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਬਟਾਲਾ ਸ਼ਹਿਰ ਦੇਸ਼-ਦੁਨੀਆਂ ਵਿੱਚ ਟੂਰਿਜ਼ਮ ਦੇ ਨਕਸ਼ੇ ਉੱਪਰ ਆ ਜਾਵੇਗਾ। ਜਲ ਨਾਲ ਭਰੇ ਤਲਾਬ ਵਿੱਚ ਮਹਾਰਾਜਾ ਸ਼ੇਰ ਸਿੰਘ ਦੀ ਬਾਰਾਂਦਰੀ ਇੱਕ ਸ਼ਾਨਦਾਰ ਨਜ਼ਾਰਾ ਪੇਸ਼ ਕਰੇਗੀ। ਇਸਦੇ ਨਾਲ ਹੀ ਬੇਰਿੰਗ ਕਾਲਜ ਸਥਿਤ ਮਹਾਰਾਜਾ ਸ਼ੇਰ ਸਿੰਘ ਪੈਲੇਸ ਦੀ ਵੀ ਸੁਣੀ ਜਾਵੇਗੀ।

3 ਲੋਕ ਅਤੇ ਟੇਲੀਵਿਜ਼ਨ ਦੀ ਫ਼ੋਟੋ ਹੋ ਸਕਦੀ ਹੈ

ਜਲ ਮਹਿਲ, ਸ਼ਮਸ਼ੇਰ ਖਾਨ ਦਾ ਮਕਬਰਾ, ਮਹਾਰਾਜਾ ਸ਼ੇਰ ਸਿੰਘ ਪੈਲੇਸ ਅਤੇ ਮਹਾਰਾਜਾ ਸ਼ੇਰ ਸਿੰਘ ਵੱਲੋਂ ਲਾਹੌਰ ਦੇ ਸ਼ਾਲੀਮਾਰ ਬਾਗ ਦੀ ਤਰਜ਼ `ਤੇ ਬਣਾਏ ਬਾਗ (ਜਿਸਨੂੰ ਅੱਜਕੱਲ ਸੁਭਾਸ਼ ਪਾਰਕ ਕਿਹਾ ਜਾਂਦਾ ਹੈ) ਦਾ ਇਹ ਪੂਰਾ ਇਲਾਕਾ ਹੀ ਦੇਖਣਯੋਗ ਹੋਵੇਗਾ। ਪਾਣੀ ਨਾਲ ਭਰੇ ਵੱਡੇ ਤਲਾਬ ਵਿੱਚ ਖੂਬਸੂਰਤ ਜਲ ਮਹਿਲ ਜਿਥੇ ਵਿਰਾਸਤ ਨੂੰ ਪਿਆਰ ਕਰਨ ਵਾਲਿਆਂ ਅਤੇ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਬਣੇਗਾ ਓਥੇ ਇਸ ਤਲਾਬ ਵਿੱਚ ਵਾਟਰ ਸਪੋਰਟਸ ਨੂੰ ਵੀ ਉਤਸ਼ਾਹਤ ਕੀਤਾ ਜਾ ਸਕੇਗਾ।

13 ਲੋਕ ਅਤੇ ਲੋਕ ਅਧਿਐਨ ਕਰ ਰਹੇ ਹਨ ਦੀ ਫ਼ੋਟੋ ਹੋ ਸਕਦੀ ਹੈ

ਜਲ ਮਹਿਲ ਦੇ ਆਸ-ਪਾਸ ਵਾਲੇ ਇਲਾਕੇ ਦੇ ਵਿਕਸਤ ਹੋਣ ਦੇ ਨਾਲ ਅਤੇ ਸ਼ਹਿਰ ਵਿੱਚ ਟੂਰਿਜ਼ਮ ਵੱਧਣ ਦੇ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਉਮੀਦ ਹੈ ਕਿ ਜਲਦ ਹੀ ਇਹ ਪ੍ਰੋਜੈਕਟ ਮੁਕੰਮਲ ਹੋ ਕੇ ਬਟਾਲਾ ਸ਼ਹਿਰ ਦੀ ਮੁੜ ਸ਼ਾਨ ਬਣੇਗਾ। ਭਾਰਤ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਹੈ।