July 2, 2024 10:34 pm
Shimla

ਸ਼ਿਮਲਾ ‘ਚ ਮਲਬੇ ‘ਚੋਂ ਜ਼ਿੰਦਾ ਨਿਕਲੀ ਕੁੜੀ, ਫੌਜ ਨੇ 5 ਘੰਟੇ ਬਾਅਦ ਕੱਢਿਆ ਸੁਰੱਖਿਅਤ

ਚੰਡੀਗੜ੍ਹ, 15 ਅਗਸਤ 2023: ਹਿਮਾਚਲ ਪ੍ਰਦੇਸ਼ ‘ਚ ਸ਼ਿਮਲਾ (Shimla) ਦੇ ਫਾਗਲੀ ‘ਚ ਮਲਬੇ ‘ਚੋਂ ਦਬੀ ਇਕ ਕੁੜੀ ਦਾ ਵੀਡੀਓ ਸਾਹਮਣੇ ਆਇਆ ਹੈ। ਐੱਸ.ਐੱਸ.ਬੀ ਦੇ ਜਵਾਨਾਂ ਨੇ ਘਟਨਾ ਦੇ 5 ਘੰਟੇ ਬਾਅਦ ਕੁੜੀ ਨੂੰ ਬਚਾਇਆ । ਜਿਕਰਯੋਗ ਹੈ ਕਿ ਫਾਗਲੀ ‘ਚ ਸੋਮਵਾਰ (14 ਅਗਸਤ) ਨੂੰ ਸਵੇਰੇ 7.30 ਵਜੇ ਉਨ੍ਹਾਂ ਦੇ ਘਰ ‘ਤੇ ਜ਼ਮੀਨ ਖਿਸਕਣ ਕਾਰਨ ਦੋ ਪਰਿਵਾਰਾਂ ਦੇ 10 ਜਣੇ ਦਬ ਗਏ ਸਨ । ਇਨ੍ਹਾਂ ‘ਚੋਂ 5 ਨੂੰ 5 ਘੰਟੇ ਦੇ ਬਚਾਅ ਤੋਂ ਬਾਅਦ ਬਾਹਰ ਕੱਢ ਲਿਆ ਗਿਆ, ਜਦਕਿ 5 ਜਣਿਆਂ ਦੀ ਮੌਤ ਹੋ ਗਈ।

ਇਸ ਦੇ ਨਾਲ ਹੀ ਬਾਲੂਗੰਜ ਦੇ ਸ਼ਿਵ ਬਾਵੜੀ ਮੰਦਰ ਤੋਂ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ। ਮੰਗਲਵਾਰ (15 ਅਗਸਤ) ਨੂੰ ਇੱਥੋਂ ਇੱਕ ਹੋਰ ਲਾਸ਼ ਮਿਲੀ। ਹੁਣ ਤੱਕ ਮੰਦਰ ‘ਚੋਂ 12 ਜਣਿਆਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ।ਸ਼ਿਵ ਮੰਦਰ ‘ਚ ਅਜੇ ਵੀ 10 ਤੋਂ 12 ਜਣਿਆਂ ਦੇ ਦਬੇ ਹੋਣ ਦਾ ਖਦਸ਼ਾ ਹੈ। ਉਸ ਦੇ ਰਿਸ਼ਤੇਦਾਰ ਮੋਬਾਈਲਾਂ ਵਿਚ ਫੋਟੋਆਂ ਲੈ ਕੇ ਮੰਦਰ ਵਿਚ ਘੁੰਮ ਰਹੇ ਹਨ। ਜਿੱਥੇ ਲੋਕਾਂ ਦੇ ਦੱਬੇ ਹੋਣ ਦਾ ਸ਼ੱਕ ਹੈ। ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ., ਪੁਲਿਸ ਅਤੇ ਫੌਜ ਦੇ ਜਵਾਨ ਮਲਬੇ ਨੂੰ ਹਟਾਉਣ ‘ਚ ਲੱਗੇ ਹੋਏ ਹਨ।