Sri Hemkunt Sahib

11 ਅਕਤੂਬਰ ਨੂੰ ਬੰਦ ਹੋ ਜਾਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ

ਚੰਡੀਗੜ੍ਹ,11 ਸਤੰਬਰ 2023: ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਦੇ ਕਿਵਾੜ ਇਸ ਸਾਲ 11 ਅਕਤੂਬਰ ਨੂੰ ਬੰਦ ਹੋ ਜਾਣਗੇ । ਕੁਝ ਦੀ ਪਹਿਲਾਂ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਸੀ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਸਾਲ 20 ਮਈ ਨੂੰ ਸ਼ੁਰੂ ਹੋਈ ਸੀ। ਭਾਰੀ ਬਰਫ਼ਬਾਰੀ, ਬਦਲਦੇ ਮੌਸਮ ਅਤੇ ਦਰਵਾਜ਼ੇ ਖੋਲ੍ਹਣ ਸਮੇਂ ਮੀਂਹ ਪੈਣ ਦੇ ਬਾਵਜੂਦ ਹੁਣ ਤੱਕ 2 ਲੱਖ 27 ਹਜ਼ਾਰ 500 ਸੰਗਤਾਂ ਗੁਰੂ ਦਰਬਾਰ ਵਿੱਚ ਮੱਥਾ ਟੇਕ ਚੁੱਕੀਆਂ ਹਨ। ਇਸਤੋਂ ਬਾਅਦ ਵੀ ਸੰਗਤਾਂ ਦਾ ਆਉਣਾ ਜਾਰੀ ਰਿਹਾ ਹੈ |

ਜਿਕਰਯੋਗ ਹੈ ਕਿ ਸ੍ਰੀ ਹੇਮਕੁੰਟ ਯਾਤਰਾ (Sri Hemkunt Sahib) ਮਾਰਗ ਤੋਂ ਬਰਫ਼ ਹਟਾਉਣ ਦਾ ਕੰਮ ਫ਼ੌਜ ਦੇ ਜਵਾਨ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦੀ ਟੀਮ ਵੱਲੋਂ ਕੀਤਾ ਗਿਆ । ਜਿਕਰਯੋਗ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਯਾਨੀ ਕਿ ਦਸ਼ਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਪੱਸਿਆ ਸਥਾਨ ਨੂੰ ਸਿੱਖ ਤੀਰਥਾਂ ਦੀ ਸਭ ਤੋਂ ਮੁਸ਼ਕਲ ਤੀਰਥ ਯਾਤਰਾ ਵੀ ਕਿਹਾ ਜਾਂਦਾ ਹੈ। ਇਹ ਲਗਭਗ 15 ਹਜ਼ਾਰ 200 ਫੁੱਟ ਉੱਚਾਈ ‘ਤੇ ਸਥਿਤ ਸ੍ਰੀ ਹੇਮਕੁੰਟ ਸਾਹਿਬ ਚਾਰੋਂ ਪਾਸਿਓਂ ਗਲੇਸ਼ੀਅਰਾਂ ਨਾਲ ਘਿਰਿਆ ਹੋਇਆ ਹੈ।

Scroll to Top