July 2, 2024 6:59 pm
Leicester

ਬ੍ਰਿਟਿਸ਼ ਸਰਕਾਰ ਵਲੋਂ ਲੀਸੇਟਰ ‘ਚ ਹੋਈ ਹਿੰਸਾ ਤੇ ਮੰਦਰਾਂ ਦੀ ਭੰਨਤੋੜ ਮਾਮਲੇ ‘ਚ ਜਾਂਚ ਟੀਮ ਦਾ ਗਠਨ

ਚੰਡੀਗੜ੍ਹ, 26 ਮਈ 2023: ਇੰਗਲੈਂਡ ਦੇ ਲੀਸੇਟਰ (Leicester) ਸ਼ਹਿਰ ਵਿੱਚ ਪਿਛਲੇ ਸਾਲ ਹੋਈ ਝੜੱਪ ਅਤੇ ਮੰਦਰਾਂ ਦੀ ਭੰਨਤੋੜ ਦੀ ਜਾਂਚ ਲਈ ਬ੍ਰਿਟਿਸ਼ ਸਰਕਾਰ ਨੇ ਇੱਕ ਜਾਂਚ ਟੀਮ ਦਾ ਗਠਨ ਕੀਤਾ ਹੈ। ਜਾਂਚ ਟੀਮ ਸੁਤੰਤਰ ਤੌਰ ‘ਤੇ ਟਕਰਾਅ ਅਤੇ ਭੰਨਤੋੜ ਦੀ ਸਮੀਖਿਆ ਕਰੇਗੀ। ਬ੍ਰਿਟੇਨ ਦੇ ਕਮਿਊਨਿਟੀ ਸੈਕਟਰੀ ਮਾਈਕਲ ਗੋਵ ਨੇ ਸਾਬਕਾ ਮੰਤਰੀ ਦੀ ਪ੍ਰਧਾਨਗੀ ਵਾਲੀ ਸਮੀਖਿਆ ਟੀਮ ਸ਼ੁਰੂ ਕੀਤੀ ਹੈ। ਹਾਊਸਿੰਗ ਅਤੇ ਪਲੈਨਿੰਗ ਅਤੇ ਵੈਸਟ ਮਿਡਲੈਂਡਜ਼ ਦੇ ਸਾਬਕਾ ਮੰਤਰੀ, ਲਾਰਡ ਇਆਨ ਔਸਟਿਨ, ਸਮੀਖਿਆ ਦੀ ਪ੍ਰਧਾਨਗੀ ਕਰਨਗੇ।

ਹਾਊਸਿੰਗ ਅਤੇ ਕਮਿਊਨਿਟੀਜ਼ ਵਿਭਾਗ ਨੇ ਰਿਪੋਰਟ ਦਿੱਤੀ ਕਿ ਸਾਲ 2022 ਵਿੱਚ, ਲੀਸੇਟਰ (Leicester) ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰਾਂ ਵਿੱਚ ਸੰਪਰਦਾਇਕ ਅਤੇ ਸਮੁਦਾਇਕ ਤਣਾਅ ਵਧਿਆ ਸੀ। ਮਾਮਲੇ ਨੂੰ ਲੈ ਕੇ ਵੱਖ-ਵੱਖ ਭਾਈਚਾਰਿਆਂ ਵਿਚਾਲੇ ਝੜੱਪ ਹੋ ਗਈ ਸੀ। ਇਸ ਤੋਂ ਬਾਅਦ ਲੈਸਟਰ ਵਿੱਚ ਕਈ ਸੰਪਤੀਆਂ ਨੂੰ ਨੁਕਸਾਨ ਪਹੁੰਚਿਆ।

ਝੜੱਪ ਦੌਰਾਨ ਸ਼ਹਿਰ ਦੇ ਇੱਕ ਮੰਦਰ ਵਿੱਚ ਵੀ ਭੰਨ-ਤੋੜ ਕੀਤੀ ਗਈ। ਵਿਭਾਗ ਨੇ ਦੱਸਿਆ ਕਿ ਇਹ ਮਾਮਲਾ ਭਾਰਤ ਸਰਕਾਰ ਵੱਲੋਂ ਕੂਟਨੀਤਕ ਤੌਰ ‘ਤੇ ਉਠਾਇਆ ਗਿਆ ਸੀ। ਇਸ ਮਾਮਲੇ ਵਿੱਚ ਕਈ ਗ੍ਰਿਫ਼ਤਾਰੀਆਂ ਵੀ ਕੀਤੀਆਂ ਗਈਆਂ ਸਨ। ਵਿਭਾਗ ਦਾ ਕਹਿਣਾ ਹੈ ਕਿ ਦੁਬਈ ਵਿੱਚ ਭਾਰਤ-ਪਾਕਿਸਤਾਨ ਮੈਚ ਦੌਰਾਨ ਦੋਵੇਂ ਭਾਈਚਾਰਿਆਂ ਦੀ ਆਪਸ ਵਿੱਚ ਭਿੜ ਗਈ। ਇਸ ਤੋਂ ਬਾਅਦ ਲੈਸਟਰ ‘ਚ ਵੀ ਹਿੰਸਾ ਭੜਕ ਗਈ।