July 5, 2024 5:07 am
Health Department

ਵਿੱਤ ਮੰਤਰੀ ਨੇ ਸਿਹਤ ਵਿਭਾਗ ਅਤੇ ਪੰਚਾਇਤ ਵਿਭਾਗ ‘ਚ ਕੰਮ ਕਰਦੇ ਫ਼ਾਰਮੇਸੀ ਅਫ਼ਸਰਾਂ ਦੀਆਂ ਮੰਗਾਂ ਜਲਦ ਮੰਨਣ ਦਾ ਦਿੱਤਾ ਭਰੋਸਾ

ਨਵਾਂਸ਼ਹਿਰ, 01 ਮਈ 2023: ਫ਼ਾਰਮੇਸੀ ਅਫਸਰਜ਼ ਐਸੋਸੀਏਸ਼ਨ ਆਫ ਪੰਜਾਬ (Health Department) ਅਤੇ ਰੂਰਲ ਹੈਲਥ ਫ਼ਾਰਮੇਸੀ ਅਫਸਰ ਐਸੋਸੀਏਸ਼ਨ (ਪੰਚਾਇਤ ਵਿਭਾਗ) ਅਤੇ ਦੋਨਾਂ ਵਿਭਾਗਾਂ ਦੇ ਦਰਜਾ ਚਾਰ ਯੂਨੀਅਨ ਵਲੋਂ ਮਿਤੀ 30 ਅਪ੍ਰੈਲ ਦਿਨ ਐਤਵਾਰ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਰੈਲੀ ਰੱਖੀ ਗਈ | ਇਥੇ ਜ਼ਿਕਰਯੋਗ ਹੈ ਕਿ ਸਾਰੇ ਫ਼ਾਰਮੇਸੀ ਅਫਸਰ ਅਤੇ ਦਰਜਾ ਚਾਰ 2006 ਤੋਂ ਪਿੰਡਾਂ ਦੀਆਂ ਡਿਸਪੈਂਸਰੀਆਂ ਵਿੱਚ ਠੇਕੇ ਦੇ ਅਧਾਰ ਤੇ ਕੰਮ ਕਰ ਰਹੇ ਫ਼ਾਰਮੇਸੀ ਅਫ਼ਸਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਆਰਥਿਕ ਤੰਗੀ ਦਾ ਸ਼ਿਕਾਰ ਹੋ ਕੇ ਰਹਿ ਗਏ ਹਨ।

ਉਨ੍ਹਾਂ ਕਿਹਾ ਕਿ ਫ਼ਾਰਮੇਸੀ ਅਫ਼ਸਰ ਤੇ ਦਰਜਾ- 4 ਮੁਲਾਜ਼ਮ ਕ੍ਰਮਵਾਰ 11000/- ਤੇ 6000/- ਰੁਪਏ ਮਹੀਨਾਵਾਰ ਤਨਖ਼ਾਹ ਲੈ ਕੇ 30 ਤੋਂ 40 ਕਿਲੋਮੀਟਰ ਦੂਰੀ ਤੱਕ ਡਿਊਟੀਆਂ ਕਰ ਰਹੇ ਹਨ। ਪਿਛਲੇ 17 ਸਾਲਾਂ ਤੋਂ ਕਿਸੇ ਸਰਕਾਰ ਨੇ ਇਨ੍ਹਾਂ ਦੀ ਬਣਦੀ ਤਨਖਾਹ ਦੇ ਕੇ ਪੱਕੇ ਕਰਨ ਬਾਰੇ ਨਹੀਂ ਸੋਚਿਆ, ਸਰਕਾਰ ਨਵੇਂ ਭਰਤੀ ਕੀਤੇ ਇਨ੍ਹਾਂ ਦੇ ਹਮਰੁਤਬਾ ਮੁਲਾਜ਼ਮਾਂ ਨੂੰ ਤਾਂ 30 ਹਜ਼ਾਰ ਤੋਂ ਉੱਪਰ ਤਨਖਾਹ ਦੇ ਰਹੀ ਹੈ ,ਪਰ ਇਨ੍ਹਾਂ ਨੂੰ ਮਜ਼ਦੂਰਾਂ ਤੋਂ ਵੀ ਘੱਟ ਮਹਿਨਤਾਨਾ ਦਿੱਤਾ ਜਾ ਰਿਹਾ ਹੈ। ਜ਼ਿਲਾ ਪ੍ਰਸ਼ਾਸਨ ਜਲੰਧਰ ਵਲੋਂ ਇਹਨਾਂ ਦੇ ਮੰਗਾਂ ਸਬੰਧੀ ਜਾਣਕਾਰੀ ਲਈ ਗਈ ਅਤੇ ਜਥਬੰਦੀਆਂ ਦੇ ਵਫ਼ਦ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ਼ ਮੁਲਾਕਾਤ ਕਰਵਾਈ ਗਈ ਜਿੱਥੇ ਵਿੱਤ ਮੰਤਰੀ ਵਲੋਂ ਜਲਦੀ ਹੀ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਹੈ

ਓਥੇ ਹੀ ਸਾਰੇ ਫਾਰਮੇਸੀ ਅਫਸਰਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਨੇ ਹੁਣ ਆਸ ਲਗਾਨੀ ਸ਼ੁਰੁ ਕਰ ਦਿੱਤੀ ਹੈ ਕਿ ਜਲਦੀ ਹੀ ਪੰਜਾਬ ਸਰਕਾਰ ਪਿਛਲੇ 17 ਸਾਲਾਂ ਤੋਂ ਹੋ ਰਹੀ ਆਰਥਿਕ ਸੋਸ਼ਣ ਤੋਂ ਛੁਟਕਾਰਾ ਕਰਾਇਗੀ ਅਤੇ ਏਹ ਕੱਚੇ ਮੁਲਾਜ਼ਮ ਵੀ ਆਪਣੇ ਹੱਕ ਪ੍ਰਾਪਤ ਕਰ ਸਕਣ ਗੇ। ਏਸ ਮੌਕੇ ਸੂਬਾ ਪ੍ਰਧਾਨ ਸ਼ਭਮ ਸ਼ਰਮਾ , ਕਮਲਜੀਤ ਚੌਹਾਨ, ਹੋਰ ਸੂਬਾ ਕਮੇਟੀ ਮੈਂਬਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਤੋਂ ਰਵੀਸ਼ ਕੁਮਾਰ, ਰਣਧੀਰ ਸਿੰਘ, ਰਾਹੁਲ ਚੋਪੜਾ, ਕਮਲਜੀਤ ਰਾਇ, ਸਰਬਜੀਤ, ਇੰਦਰਜੀਤ ਕੌਰ, ਮਨਜੀਤ ਕੌਰ, ਚਰਨਜੀਤ , ਹਰਵਿਲਸ , ਪਰਵੇਜ਼ ਆਦਿ ਸ਼ਾਮਿਲ ਹੋਏ।