ਚੰਡੀਗੜ੍ਹ, 24 ਜਨਵਰੀ 2024: ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਤਿਆਰੀਆਂ ਕਰ ਰਹੀ ਹੈ । ਇਸ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ (Devendra Yadav) 23 ਜਨਵਰੀ ਤੋਂ 25 ਜਨਵਰੀ ਤੱਕ ਪੰਜਾਬ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਹ 6 ਸੰਸਦੀ ਹਲਕਿਆਂ ਦਾ ਦੌਰਾ ਕਰਨਗੇ। ਮਿਲੀ ਜਾਣਕਾਰੀ ਮੁਤਾਬਕ ਅੱਜ ਯਾਨੀ ਕਿ 24 ਜਨਵਰੀ ਨੂੰ ਉਹ ਜਲੰਧਰ ਦੇ ਦੌਰੇ ‘ਤੇ ਹਨ ਅਤੇ ਇੱਥੇ ਉਨ੍ਹਾਂ ਨੇ ਲੀਡਰਸ਼ਿਪ ਨਾਲ ਬੈਠਕ ਕੀਤੀ ਹੈ। ਕਾਂਗਰਸ ਪੰਜਾਬ ਦੇ ਕਈ ਇਲਾਕਿਆਂ ‘ਚ ਲੋਕ ਸਭਾ ਚੋਣਾਂ ਲਈ ਉਮੀਦਵਾਰ ਲੱਭਣਾ ਚੁਣੌਤੀ ਬਣ ਗਿਆ ਹੈ। ਕਾਂਗਰਸ ਇਸ ਕਾਰਨ ਉਨ੍ਹਾਂ ਦੀ ਜਲੰਧਰ ਵਿੱਚ ਹੋਈ ਬੈਠਕ ਦੌਰਾਨ ਸੰਸਦੀ ਚੋਣਾਂ ਲਈ ਉਮੀਦਵਾਰ ਨੂੰ ਲੈ ਕੇ ਚਰਚਾ ਹੋਈ।
ਇਸ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ (Devendra Yadav) ਨੇ ਕਿਹਾ ਕਿ ਗਠਜੋੜ ਸਬੰਧੀ ਵਰਕਰਾਂ ਨੇ ਜੋ ਵੀ ਫੀਡਬੈਕ ਦਿੱਤੀ ਹੈ, ਉਹ ਸੀਨੀਅਰ ਲੀਡਰਸ਼ਿਪ ਨੂੰ ਸੌਂਪ ਦਿੱਤੀ ਗਈ ਹੈ, ਹੁਣ ਸੀਨੀਅਰ ਲੀਡਰਸ਼ਿਪ ਪੰਜਾਬ ਲੀਡਰਸ਼ਿਪ ਨਾਲ ਸੋਚ-ਵਿਚਾਰ ਕਰਕੇ ਹੀ ਫੈਸਲਾ ਕਰੇਗੀ। ਨਵਜੋਤ ਸਿੰਘ ਸਿੱਧੂ ਬਾਰੇ ਉਨ੍ਹਾਂ ਕਿਹਾ ਕਿ ਸਿੱਧੂ ਪਾਰਟੀ ਤੋਂ ਅਲੱਗ ਚੱਲ ਰਹੇ ਹਨ। ਇਸ ਸਬੰਧੀ ਉਨ੍ਹਾਂ ਨੇ ਲੋਕ ਸਭਾ ਹਲਕੇ ਦੇ ਹਿਸਾਬ ਨਾਲ ਸ਼ਡਿਊਲ ਬਣਾ ਲਿਆ ਹੈ ਅਤੇ ਉਸ ਮੁਤਾਬਕ ਸਭ ਕੁਝ ਚੱਲ ਰਿਹਾ ਹੈ।
ਜਿਕਰਯੋਗ ਹੈ ਕਿ ਜਲੰਧਰ ਤੋਂ ਬਾਅਦ ਦੇਵੇਂਦਰ ਯਾਦਵ ਲੋਕ ਸਭਾ ਹਲਕਾ ਹੁਸ਼ਿਆਰਪੁਰ ‘ਚ ਵਰਕਰਾਂ ਨਾਲ ਗੱਲਬਾਤ ਕਰਨਗੇ। ਦੇਵੇਂਦਰ ਯਾਦਵ ਦਾ ਦੌਰਾ ਪਟਿਆਲਾ ਤੋਂ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਉਹ 25 ਜਨਵਰੀ ਨੂੰ ਬਾਅਦ ਦੁਪਹਿਰ ਰੋਪੜ ਅਤੇ ਫਤਿਹਗੜ੍ਹ ਸਾਹਿਬ ਵਿਖੇ ਬੈਠਕਾਂ ਕਰਨਗੇ।