ਕਿਸਾਨ ਨੇ ਕੀਤੀ ਖੁ.ਦ.ਕੁ.ਸ਼ੀ, ਦਿਮਾਗੀ ਤੌਰ ‘ਤੇ ਰਹਿੰਦਾ ਸੀ ਪ੍ਰੇਸ਼ਾਨ

7 ਨਵੰਬਰ 2024: ਜ਼ਿਲ੍ਹਾਂ ਸੰਗਰੂਰ ( dist sangrur) ਦੇ ਭਵਾਨੀਗੜ੍ਹ, ਪਿੰਡ ਨਦਾਮਪੁਰ ਦੇ 65 ਸਾਲਾ ਕਿਸਾਨ ਜਸਵਿੰਦਰ ਸਿੰਘ (Jaswinder Singh) ਵਲੋਂ ਬੀਤੀ ਦਿਨੀ ਆਰਥਿਕ ਤੰਗੀ ਦੇ ਕਾਰਨ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ (suicide) ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

 

ਇਸ ਸਬੰਧੀ ਉਸ ਦੇ ਪੁੱਤਰ ਜਗਤਵੀਰ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਨੇ ਉਸ ਦੇ ਚਾਚਾ ਦੀ ਮੋਟਰ ਤੇ ਜਾਕੇ ਕੱਲ੍ਹ ਸ਼ਾਮ ਨੂੰ 6 ਵਜੇ ਦੇ ਕਰੀਬ ਜਹਿਰੀਲੀ ਦਵਾਈ ਖਾ ਲਈ ਅਤੇ ਜਦੋਂ ਦੁਬਾਰਾ ਪਾਣੀ-ਪੀਣ ਲੱਗਿਆ ਤਾਂ ਉਸਦਾ ਪਿਤਾ ਉੱਥੇ ਹੀ ਡਿੱਗ ਗਿਆ। ਉਸ ਤੋਂ ਬਾਅਦ ਉਸ ਨੂੰ ਜਦੋਂ ਪਟਿਆਲਾ ਇਲਾਜ ਲਈ ਲੈ ਕੇ ਜਾ ਰਹੇ ਸਨ ਤਾਂ ਜਸਵਿੰਦਰ ਸਿੰਘ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ।

 

ਉਥੇ ਹੀ ਜਗਤਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਝੋਨਾ ਦਸ ਦਿਨ ਤੋਂ ਮੰਡੀਆਂ ਵਿੱਚ ਪਿਆ ਹੈ ਅਤੇ ਕਣਕ ਬੀਜਣ ਸੰਬੰਧੀ ਡੀਏਪੀ ਨਾ ਮਿਲਣ ਕਰਨ ਉਹ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ। ਮ੍ਰਿਤਕ ਜਸਵਿੰਦਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਪੁੱਤਰ ਨੂੰ ਰੋਦਿਆਂ ਕੁਰਲਾਉਂਦਿਆ ਛੱਡ ਗਿਆ। ਮ੍ਰਿਤਕ ਕੋਲ ਸਿਰਫ ਦੋ ਏਕੜ ਜਮੀਨ ਹੈ ਜਿਸ ਨਾਲ ਘਰ ਦਾ ਗੁਜਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਸੀ। ਮ੍ਰਿਤਕ ਦੇ ਪੁੱਤਰ ਨੇ ਦੱਸਿਆ ਘਰ ਦੀ ਤੰਗੀ ਨਾ ਦੇਖਦਿਆਂ ਉਸਦੇ ਪਿਤਾ ਨੇ ਮੌਤ ਨੂੰ ਗਲ ਲਗਾ ਗਿਆ। ਉਸਨੇ ਦੱਸਿਆ ਪਿਤਾ ਸਿਰ 5 ਲੱਖ ਰੁਪਏ ਦੇ ਕਰੀਬ ਕਰਜਾ ਸੀ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਮੱਦਦ ਕੀਤੀ ਜਾਵੇ, ਕਰਜੇ ਤੇ ਲਕੀਰ ਮਾਰੀ ਜਾਵੇ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇ।

Scroll to Top