suicide

ਆੜ੍ਹਤੀਏ ਤੋਂ ਤੰਗ ਆ ਕੇ ਕਿਸਾਨ ਨੇ ਕੀਤੀ ਖੁਦਕੁਸ਼ੀ, ਪੁਲਿਸ ਵੱਲੋਂ ਮਾਮਲਾ ਦਰਜ

ਫ਼ਿਰੋਜ਼ਪੁਰ, 28 ਅਕਤੂਬਰ, 2023: ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਬਸਤੀ ਗੁਲਾਬ ਸਿੰਘ ਵਾਲਾ ਵਿੱਚ ਆੜ੍ਹਤੀਆ (suicide) ਤੋਂ ਤੰਗ ਆ ਕੇ ਕਿਸਾਨ ਨੇ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਹੀਰਾ ਸਿੰਘ ਨੇ ਇਕ ਆੜ੍ਹਤੀਆ ਤੋਂ 4 ਏਕੜ ਜ਼ਮੀਨ ‘ਤੇ ਕਰਜ਼ਾ ਲਿਆ ਸੀ ਅਤੇ ਕਿਸਾਨ ਦੇ ਪੁੱਤ ਅਨੁਸਾਰ ਉਸ ਨੇ ਆਪਣੇ ਸਾਰੇ ਖਾਤੇ ਕਲੀਅਰ ਕਰ ਦਿੱਤੇ ਸਨ ਪਰ ਆੜ੍ਹਤੀਆ ਨੇ ਕਿਸਾਨ ਤੋਂ ਐੱਚ.ਡੀ.ਐੱਫ.ਸੀ. ਬੈਂਕ ਦਾ ਖਾਲੀ ਚੈੱਕ ਲੈ ਲਿਆ ਅਤੇ ਕਿਹਾ ਕਿ ਖਾਤੇ ਕਲੀਅਰ ਹੋਣ ਤੋਂ ਬਾਅਦ ਚੈੱਕ ਵਾਪਸ ਕਰ ਦੇਣਗੇ |

ਪਰ ਖਾਤੇ ਕਲੀਅਰ ਹੋਣ ਤੋਂ ਬਾਅਦ ਜਦੋਂ ਚੈੱਕ ਵਾਪਸ ਕਰਨ ਲਈ ਕਿਹਾ ਗਿਆ ਤਾਂ ਉਸਨੂੰ ਟਾਲ ਦਿੱਤਾ ਗਿਆ | ਜਿਸ ਤੋਂ ਬਾਅਦ 14 ਲੱਖ ਰੁਪਏ ਦੀ ਰਾਸ਼ੀ ਭਰ ਕੇ ਬੈਂਕ ‘ਚੋਂ ਬਾਊਂਸ ਕਰਵਾ ਕੇ ਅਦਾਲਤ ‘ਚ ਚੈੱਕ ਜਮ੍ਹਾ ਕਰਵਾ ਦਿੱਤਾ | ਕਿਸਾਨ ਨੂੰ ਸੰਮਨ ਭੇਜੇ ਗਏ, ਜਿਸ ਤੋਂ ਬਾਅਦ ਉਹ ਹੈਰਾਨ ਰਹਿ ਗਿਆ ਅਤੇ ਕਿਸਾਨ ਨੇ ਪਰੇਸ਼ਾਨ ਹੋ ਕੇ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ, ਜਾਂਚ ਤੋਂ ਬਾਅਦ ਪੁਲਿਸ ਨੇ ਖੁਦਕੁਸ਼ੀ (suicide) ਲਈ ਉਕਸਾਉਣ ਲਈ ਆੜ੍ਹਤੀਏ ਸਮੇਤ 2 ਜਣਿਆਂ ‘ਤੇ ਮਾਮਲਾ ਦਰਜ ਕਰ ਲਿਆ ਹੈ।

ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਪੁਲਿਸ ਨਾਲ ਗੱਲ ਕੀਤੀ ਗਈ ਤਾਂ ਜਾਣਕਾਰੀ ਦਿੰਦੇ ਹੋਏ ਐਸਪੀਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Scroll to Top