ਚੰਡੀਗੜ੍ਹ, 25 ਅਪ੍ਰੈਲ 2025: The Family Man Season 3: ਮਸ਼ਹੂਰ ਅਦਾਕਾਰ ਮਨੋਜ ਬਾਜਪਾਈ ਦੀ ਉਡੀਕਿ ਜਾਣ ਵਾਲੀ ਵੈੱਬ ਸੀਰੀਜ਼ ‘ਦਿ ਫੈਮਿਲੀ ਮੈਨ’ (The Family Man 3) ਦੇ ਤੀਜੇ ਸੀਜ਼ਨ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਸੀਰੀਜ਼ ਦੇ ਪਿਛਲੇ ਦੋ ਸੀਜ਼ਨ ਸੁਪਰਹਿੱਟ ਰਹੇ ਸਨ ਅਤੇ ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤੇ ਗਏ ਸਨ। ਹੁਣ ਦਰਸ਼ਕ ਤੀਜੇ ਸੀਜ਼ਨ ਦਾ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ, ਸੀਰੀਜ਼ ਦੀ ਰਿਲੀਜ਼ ਡੇਟ ਅਜੇ ਸਾਹਮਣੇ ਨਹੀਂ ਆਈ ਹੈ। ਹੁਣ ਅਦਾਕਾਰ ਜੈਦੀਪ ਅਹਲਾਵਤ ਨੇ ਇਸ ਲੜੀ ਨਾਲ ਜੁੜੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ।
ਟਾਈਮਜ਼ ਨਾਓ ਨਾਲ ਗੱਲਬਾਤ ਦੌਰਾਨ, ਅਦਾਕਾਰ ਜੈਦੀਪ ਅਹਲਾਵਤ ਨੇ ‘ਦਿ ਫੈਮਿਲੀ ਮੈਨ’ ਸੀਜ਼ਨ 3 ਬਾਰੇ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ। ਜਿਸ ਨਾਲ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵੀ ਵਧ ਗਿਆ ਹੈ। ਅਦਾਕਾਰ ਨੇ ਪੁਸ਼ਟੀ ਕੀਤੀ ਹੈ ਕਿ ਸੀਰੀਜ਼ ਦਾ ਸਭ ਤੋਂ ਮਸ਼ਹੂਰ ਕਿਰਦਾਰ ਚੇਲਮ ਸਰ ਤੀਜੇ ਸੀਜ਼ਨ ‘ਚ ਵੀ ਵਾਪਸੀ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਚੇਲਮ ਸਰ ਵਾਪਸ ਆ ਗਏ ਹਨ।
ਭਾਵੇਂ ਚੇਲਮ ਸਰ ਦਾ ਕਿਰਦਾਰ ਵੈੱਬ ਸੀਰੀਜ਼ ਦੇ ਦੋਵੇਂ ਸੀਜ਼ਨਾਂ ‘ਚ ਥੋੜ੍ਹੇ ਸਮੇਂ ਲਈ ਅਤੇ ਕੁਝ ਦ੍ਰਿਸ਼ਾਂ ‘ਚ ਦੇਖਿਆ ਗਿਆ ਸੀ, ਪਰ ਇਹ ਕਿਰਦਾਰ ਲੜੀ ਦੇ ਸਭ ਤੋਂ ਮਸ਼ਹੂਰ ਅਤੇ ਪਸੰਦੀਦਾ ਕਿਰਦਾਰਾਂ ‘ਚੋਂ ਇੱਕ ਹੈ। ਚੇਲਮ ਸਰ ‘ਫੈਮਿਲੀ ਮੈਨ 2’ ‘ਚ ਸਿਰਫ਼ 15 ਤੋਂ 20 ਮਿੰਟ ਲਈ ਪਰਦੇ ‘ਤੇ ਨਜ਼ਰ ਆਏ।
ਜੈਦੀਪ ਅਹਿਲਾਵਤ ਨੇ ਸੀਰੀਜ਼ ਬਾਰੇ ਕਿਹਾ, “ਇੱਥੇ ਦੇਖਣ ਲਈ ਬਹੁਤ ਸਾਰੀਆਂ ਨਵੀਆਂ ਅਤੇ ਅਣਕਿਆਸੀਆਂ ਚੀਜ਼ਾਂ ਹੋਣਗੀਆਂ। ਦੁਨੀਆ ਫਿਰ ਅੱਗੇ ਵਧ ਰਹੀ ਹੈ। ਇਸ ਵਾਰ ਅਸੀਂ ਹੋਰ ਵੀ ਖ਼ਤਰਨਾਕ ਅਤੇ ਵੱਡੇ ਦਾਅ ਦੇਖਾਂਗੇ। ਇਸਦੇ ਨਾਲ ਹੀ ਹਾਸੇ-ਮਜ਼ਾਕ ਹੋਰ ਵੀ ਤਿੱਖਾ ਹੋਵੇਗਾ। ਮੈਨੂੰ ਲੱਗਦਾ ਹੈ ਕਿ ਪ੍ਰਸ਼ੰਸਕ ਮਨੋਰੰਜਨ ਦੇ ਇਸ ਨਵੇਂ ਸਫ਼ਰ ਦਾ ਆਨੰਦ ਲੈਣ ਲਈ ਪੂਰੀ ਤਰ੍ਹਾਂ ਤਿਆਰ ਹਨ।”
‘ਦਿ ਫੈਮਿਲੀ ਮੈਨ ਸੀਜ਼ਨ 3’ ਦੇ ਇਸ ਸਾਲ ਦੇ ਅੰਤ ਤੱਕ ਆਉਣ ਦੀ ਉਮੀਦ ਹੈ। ਮਨੋਜ ਵਾਜਪਾਈ ਤੋਂ ਇਲਾਵਾ ਜੈਦੀਪ ਅਹਲਾਵਤ, ਪ੍ਰਿਯਾਮਣੀ, ਸ਼ਾਰੀਬ ਹਾਸ਼ਮੀ, ਸ਼ਰਦ ਕੇਲਕਰ, ਅਸ਼ਲੇਸ਼ਾ ਠਾਕੁਰ, ਸ਼੍ਰੇਆ ਧਨਵੰਤਰੀ, ਵੇਦਾਂਤ ਸਿਨਹਾ ਸਮੇਤ ਕਈ ਕਲਾਕਾਰ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ।
Read More: Paatal Lok Season 2: ਅੱਜ ਰਿਲੀਜ਼ ਹੋਵੇਗਾ ਪਾਤਾਲ ਲੋਕ ਸੀਜ਼ਨ 2, ਜਾਣੋ ਕਿੱਥੇ ਵੇਖ ਸਕਦੇ ਹੋ ਸਾਰੇ ਐਪੀਸੋਡ