ਬਾਬਾ ਸਾਹਿਬ ਅੰਬੇਡਕਰ

ਗਰੀਬਾਂ ਨੂੰ ਅੱਜ ਮਿਲਣ ਵਾਲੀਆਂ ਸਹੂਲਤਾਂ ਬਾਬਾ ਸਾਹਿਬ ਅੰਬੇਡਕਰ ਦੀ ਪ੍ਰੇਰਨਾ ਦਾ ਨਤੀਜਾ: CM ਯੋਗੀ

ਉੱਤਰ ਪ੍ਰਦੇਸ਼, 06 ਦਸੰਬਰ 2025: ਸੀਐਮ ਯੋਗੀ ਨੇ ਸ਼ਨੀਵਾਰ ਨੂੰ ਕਿਹਾ ਕਿ ‘ਬਾਬਾ ਸਾਹਿਬ ਅੰਬੇਦਕਰ’ ਦੀਆਂ ਮੂਰਤੀਆਂ ਨੂੰ ਅਕਸਰ ਸ਼ਰਾਰਤੀ ਅਨਸਰਾਂ ਦੁਆਰਾ ਤੋੜਿਆ ਜਾਂਦਾ ਹੈ। ਸਾਡੀ ਸਰਕਾਰ ਬਾਬਾ ਸਾਹਿਬ ਦੇ ਹਰੇਕ ਬੁੱਤ ਦੇ ਆਲੇ-ਦੁਆਲੇ ਸੁਰੱਖਿਆਤਮਕ ਚਾਰਦੀਵਾਰੀ ਬਣਾਉਣ ਦਾ ਫੈਸਲਾ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਅਸੀਂ ਉਨ੍ਹਾਂ ਮੂਰਤੀਆਂ ਦੇ ਆਲੇ-ਦੁਆਲੇ ਛੱਤਾਂ ਬਣਾਵਾਂਗੇ, ਜਿਨ੍ਹਾਂ ‘ਤੇ ਛੱਤਾਂ ਨਹੀਂ ਹਨ। ਜੇਕਰ ਕੋਈ ਕੰਮ ਅਧੂਰਾ ਰਹਿ ਜਾਂਦਾ ਹੈ, ਤਾਂ ਉਹ ਵੀ ਛੇਤੀ ਹੀ ਪੂਰਾ ਹੋ ਜਾਵੇਗਾ। ਇਸ ਸ਼ੁਭ ਮੌਕੇ ‘ਤੇ ਮੈਂ ਬਾਬਾ ਸਾਹਿਬ ਦੀ ਪਵਿੱਤਰ ਯਾਦ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।”

ਇਸਦੇ ਨਾਲ ਹੀ ਲਾਲਜੀ ਪ੍ਰਸਾਦ ਨਿਰਮਲਜੀ ਨੇ ਕਲਾਸ IV ਕੰਟਰੈਕਟ ਸਫਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਯੂਪੀ ਸਰਕਾਰ ਨੇ ਇਸ ‘ਤੇ ਫੈਸਲਾ ਲਿਆ ਹੈ। ਇੱਕ ਕਾਰਪੋਰੇਸ਼ਨ ਬਣਾਈ ਹੈ ਅਤੇ ਅਗਲੇ ਇੱਕ ਜਾਂ ਦੋ ਮਹੀਨਿਆਂ ‘ਚ ਇਹ ਯਕੀਨੀ ਬਣਾਇਆ ਜਾਵੇਗਾ ਕਿ ਹਰ ਕਲਾਸ IV ਅਤੇ ਕੰਟਰੈਕਟ ਵਰਕਰ ਨੂੰ ਸਰਕਾਰ ਵੱਲੋਂ ਗਾਰੰਟੀਸ਼ੁਦਾ ਘੱਟੋ-ਘੱਟ ਮਾਣਭੱਤਾ ਮਿਲੇ। ਇਹ ਕਦਮ ਸਮਾਜਿਕ ਨਿਆਂ ਵੱਲ ਵੀ ਇੱਕ ਮਹੱਤਵਪੂਰਨ ਪਹਿਲ ਹੈ।

ਸਾਨੂੰ ਸਾਰਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅੱਜ ਗ਼ਰੀਬਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਸਤਿਕਾਰ ਬਾਬਾ ਸਾਹਿਬ ਦੀ ਪ੍ਰੇਰਨਾ ਦਾ ਨਤੀਜਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਦੇਸ਼ ‘ਨਵੇਂ ਭਾਰਤ’ ਵੱਲ ਵਧ ਰਿਹਾ ਹੈ।” ਪੰਚਤੀਰਥ ਦਾ ਨਿਰਮਾਣ, ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਵਿਦਿਆਰਥੀਆਂ ਲਈ ਨਵੀਆਂ ਸਕਾਲਰਸ਼ਿਪ ਯੋਜਨਾਵਾਂ, ਇਹ ਸਭ ਬਾਬਾ ਸਾਹਿਬ ਦੇ ਸਮਾਨਤਾ ਅਤੇ ਸਵੈ-ਮਾਣ ਦੇ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਕੰਮ ਹਨ।

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ਨੀਵਾਰ ਨੂੰ ਡਾ. ਭੀਮ ਰਾਓ ਅੰਬੇਡਕਰ ਨੂੰ ਉਨ੍ਹਾਂ ਦੇ ਮਹਾਪਰਿਨਿਰਵਾਣ ਦਿਵਸ ‘ਤੇ ਸ਼ਰਧਾਂਜਲੀ ਭੇਟ ਕੀਤੀ। ਉਹ ਹਜ਼ਰਤਗੰਜ ਸਥਿਤ ਅੰਬੇਡਕਰ ਮਹਾਸਭਾ ਦਫ਼ਤਰ ਵਿਖੇ ਕਰਵਾਈ ਸ਼ਰਧਾਂਜਲੀ ਸਭਾ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਬੁੱਧ ਵੰਦਨਾ ਅਤੇ ਬੋਧੀ ਭਿਕਸ਼ੂਆਂ ਦੁਆਰਾ ਤ੍ਰਿਸ਼ਰਨ ਪੰਚਸ਼ੀਲ ਦੇ ਪਾਠ ਨਾਲ ਹੋਈ।

Read More: ਆਜ਼ਮ ਖਾਨ ਦੇ ਪੁੱਤ ਨੂੰ ਦੋ ਪਾਸਪੋਰਟ ਮਾਮਲੇ ‘ਚ 7 ਸਾਲ ਦੀ ਕੈਦ, 50 ਹਜ਼ਾਰ ਰੁਪਏ ਦਾ ਲੱਗਿਆ ਜੁਰਮਾਨਾ

Scroll to Top