ਚੰਡੀਗੜ੍ਹ, 16 ਜਨਵਰੀ 2025: ਕਾਂਗਰਸ ਅਤੇ ਵੱਖ-ਵੱਖ ਸਿਆਸੀ ਪਾਰਟੀ ਇੰਡੀਆ ਗੱਠਜੋੜ (India Alliance) ਨੂੰ ਮਜ਼ਬੂਤ ਕਰਨ ਦੀਆਂ ਤਿਆਰੀਆਂ ਨਵੇਂ ਸਿਰੇ ਤੋਂ ਸ਼ੁਰੂ ਕੀਤੀਆਂ ਜਾਣਗੀਆਂ। ਚਰਚਾ ਹੈ ਕਿ ਇਸ ਤਹਿਤ ਖੇਤਰੀ ਪਾਰਟੀਆਂ ਦੀ ਭੂਮਿਕਾ ਵਧਾਈ ਜਾਵੇਗੀ। ਗਠਜੋੜ ਛੇਤੀ ਹੀ ਦਿੱਲੀ ‘ਚ ਇੱਕ ਬੈਠਕ ਕਰ ਸਕਦਾ ਹੈ, ਜਿੱਥੇ ਮਹੱਤਵਪੂਰਨ ਨੁਕਤਿਆਂ ‘ਤੇ ਚਰਚਾ ਕੀਤੀ ਜਾਵੇਗੀ।
ਦਰਅਸਲ, ਸਮੇਂ-ਸਮੇਂ ‘ਤੇ ਇੰਡੀਆ ਅਲਾਇੰਸ (India Alliance) ਦੇ ਵਿਰੋਧ ਦੀਆਂ ਆਵਾਜ਼ਾਂ ਇਸਦੇ ਸੰਘਟਕ ਸੰਗਠਨਾਂ ਦੇ ਅੰਦਰੋਂ ਉੱਠ ਰਹੀਆਂ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ, ਬਿਹਾਰ ਦੀ ਮੁੱਖ ਵਿਰੋਧੀ ਪਾਰਟੀ ਆਰਜੇਡੀ ਦੇ ਆਗੂ ਤੇਜਸਵੀ ਯਾਦਵ ਪਹਿਲਾਂ ਹੀ ਇੰਡੀਆ ਗਠਜੋੜ ਦੀ ਕਾਰਜਸ਼ੈਲੀ ‘ਤੇ ਸਵਾਲ ਉਠਾ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਗਠਜੋੜ ਦੀ ਸਥਿਤੀ ਸਪੱਸਟ ਕਰੇ |
ਸਿਆਸੀ ਗਲਿਆਰੇ ‘ਚ ਚਰਚਾ ਹੈ ਕਿ ਇਸ ਸਭ ਦੇ ਉਲਟ, ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਗਠਜੋੜ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਬਣਾਈ ਹੈ। ਸਪਾ ਨੇ ਇੱਕ ਫਾਰਮੂਲਾ ਦਿੱਤਾ ਹੈ ਕਿ ਇੰਡੀਆ ਗੱਠਜੋੜ ‘ਚ ਖੇਤਰੀ ਪਾਰਟੀਆਂ ਦੀ ਭੂਮਿਕਾ ਵਧਾਈ ਜਾਣੀ ਚਾਹੀਦੀ ਹੈ। ਤ੍ਰਿਣਮੂਲ ਕਾਂਗਰਸ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਗਠਜੋੜ ਦੀ ਅਗਵਾਈ ਮਮਤਾ ਬੈਨਰਜੀ ਨੂੰ ਦਿੱਤੀ ਜਾਣੀ ਚਾਹੀਦੀ ਹੈ। ਇੱਕ ਚਰਚਾ ਇਹ ਵੀ ਹੈ ਕਿ ਜੇਕਰ ਮਮਤਾ ਬੈਨਰਜੀ ਨੂੰ ਕਨਵੀਨਰ ਬਣਾਇਆ ਜਾਂਦਾ ਹੈ ਤਾਂ ਸਪਾ ਨੂੰ ਵੀ ਕੋਈ ਇਤਰਾਜ਼ ਨਹੀਂ ਹੋਵੇਗਾ।
ਗਠਜੋੜ ਦੀ ਤਾਲਮੇਲ ਕਮੇਟੀ ਦੀ ਇੱਕ ਬੈਠਕ ਜਲਦੀ ਹੀ ਹੋ ਸਕਦੀ ਹੈ। ਇਸ ‘ਚ ਸਾਰੀਆਂ ਭਾਈਵਾਲ ਪਾਰਟੀਆਂ ਦੇ ਪ੍ਰਮੁੱਖ ਆਗੂ ਸ਼ਾਮਲ ਹੋਣਗੇ। ਸਾਰੇ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।
Read More: ED ਨੂੰ ਅਰਵਿੰਦ ਕੇਜਰੀਵਾਲ ਖ਼ਿਲਾਫ ਮੁਕੱਦਮਾ ਚਲਾਉਣ ਦੀ ਮਿਲੀ ਇਜਾਜ਼ਤ, ਜਾਣੋ ਪੂਰਾ ਮਾਮਲਾ