ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ 2023: ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫਤਰ ਨੇੜੇ ਬਣੇ ਇਕ ਗੋਦਾਮ ਨੂੰ ਅੱਜ ਆਬਕਾਰੀ ਵਿਭਾਗ (Excise Department) ਅਤੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆ ਸੀਲ ਕਰ ਦਿੱਤਾ। ਇਸ ਗੋਦਾਮ ਵਿਚ ਦੇਸੀ ਸ਼ਰਾਬ ਦੀਆਂ 17945 ਪੇਟੀਆਂ ਸਨ, ਜਿੰਨ੍ਹਾ ਸੰਬੰਧੀ ਵਿਭਾਗ ਅਤੇ ਪੁਲਿਸ ਸਾਹਮਣੇ ਸਬੰਧਿਤ ਵਿਅਕਤੀ ਕੋਈ ਰਿਕਾਰਡ ਸਮੇਂ ‘ਤੇ ਨਹੀਂ ਦੇ ਸਕੇ।
ਆਬਕਾਰੀ ਵਿਭਾਗ ਦੇ ਇੰਸਪੈਕਟਰ ਮਨੀਸ਼ ਕਥੂਰੀਆ ਨੇ ਕਿਹਾ ਕਿ ਸਾਰੀ ਸ਼ਰਾਬ ਪੰਜਾਬ ਦੀ ਹੈ, ਸਾਰੀ ਸ਼ਰਾਬ ਡਿਊਟੀ ਪੇਡ ਹੈ। ਪਰ ਇਹ ਸ਼ਰਾਬ ਆਈ ਕਿੱਥੋਂ, ਇਸ ਸਬੰਧੀ ਲਾਇਸੈਂਸ ਅਤੇ ਜਿਥੇ ਇਹ ਸ਼ਰਾਬ ਰੱਖੀ ਗਈ ਉਸ ਥਾਂ ਦਾ ਮਨਜੂਰਸ਼ੁਦਾ ਨਕਸ਼ਾ ਪੇਸ਼ ਨਹੀਂ ਕੀਤਾ ਗਿਆ, ਜਿਸ ਕਾਰਨ ਇਹ ਗੋਦਾਮ ਸੀਲ ਕੀਤਾ ਗਿਆ ਹੈ । ਡੀ.ਐਸ.ਪੀ ਰਾਜੇਸ਼ ਸਨੇਹੀ ਨੇ ਕਿਹਾ ਕਿ ਆਬਕਾਰੀ ਵਿਭਾਗ ਨਾਲ ਸਾਂਝੀ ਕਾਰਵਾਈ ਕਰਦਿਆ ਇਹ ਗੋਦਾਮ ਸੀਲ ਕੀਤਾ ਗਿਆ ਹੈ। ਇਸ ਸੰਬੰਧੀ ਇੱਕ ਮਾਮਲਾ ਦਰਜ ਕੀਤਾ ਗਿਆ ਸੀ | ਆਬਕਾਰੀ ਵਿਭਾਗ ਦੀ ਪੜਤਾਲ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।