July 4, 2024 9:26 pm
Indira Gandhi National University

ਇੰਦਰਾ ਗਾਂਧੀ ਨੈਸ਼ਨਲ ਯੂਨੀਵਰਸਿਟੀ ਦੇ ਆਨਲਾਈਨ ਪੋਰਟਲ ‘ਤੇ 31 ਮਾਰਚ ਤੱਕ ਭਰੇ ਜਾਣਗੇ ਪ੍ਰੀਖਿਆ ਫਾਰਮ

ਚੰਡੀਗੜ੍ਹ, 19 ਮਾਰਚ 2024: ਇੰਦਰਾ ਗਾਂਧੀ ਨੈਸ਼ਨਲ ਯੂਨੀਵਰਸਿਟੀ (Indira Gandhi National University) ਵੱਲੋਂ ਜੂਨ 2024 ਸੈਸ਼ਨ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ ਜੋ ਵੀ ਵਿਦਿਆਰਥੀ ਜੂਨ 2024 ਸੈਸ਼ਨ ਵਿਚ ਪ੍ਰੀਖਿਆਵਾਂ ਵਿਚ ਹਿੱਸਾ ਲੈਣਾ ਚਾਹੁੰਦੇ ਹਨ ਉਹ ਬਿਨ੍ਹਾ ਲੇਟ ਫੀਸ ਦੇ 31 ਮਾਰਚ, 2024 ਤਕ ਬਿਨੈ ਪ੍ਰਕ੍ਰਿਆ ਪੂਰੀ ਕਰ ਸਕਦੇ ਹਨ। ਲੇਟ ਫੀਸ ਦੇ ਨਾਲ ਪ੍ਰੀਖਿਆਰਥੀ ਪਹਿਲੀ ਅਪ੍ਰੈਲ ਤੋਂ 30 ਅਪ੍ਰੈਲ, 2024 ਤਕ ਪ੍ਰੀਖਿਆ ਫਾਰਮ ਭਰ ਸਕਦੇ ਹਨ।

ਯੂਨੀਵਰਸਿਟੀ (Indira Gandhi National University) ਦੇ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੂਨ 2024 ਸੈਸ਼ਨ ਵਿਚ ਦਾਖਲਾ ਲੈਣ ਦੇ ਇਛੁੱਕ ਵਿਦਿਆਰਥੀ ਤੁਰੰਤ ਹੀ ਆਨਲਾਇਨ ਰਾਹੀਂ ਇਗਨੂ ਦੀ ਵੈਬਸਾਇਟ ignou.ac.in ‘ਤੇ ਜਾ ਕੇ ਬਿਨੈ ਪ੍ਰਕ੍ਰਿਆ ਪੂਰੀ ਕਰ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਇਗਨੂੰ ਖੇਤਰੀ ਕੇਂਦਰ ਕਰਨਾਲ ਦੇ ਤਹਿਤ ਕੁੱਲ 35 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਵਿਦਿਆਰਥੀ ਪ੍ਰੀਖਿਆ ਫਾਰਮ ਭਰਦੇ ਸਮੇਂ ਪ੍ਰੀਖਿਆ ਕੇਂਦਰ ਦਾ ਚੋਣ ਆਪਣੇ ਆਪ ਜਾਂਚ ਕਰ ਹੀ ਕਰਨ ਅਤੇ ਪ੍ਰੀਖਿਆ ਫੀਸ ਦਾ ਭੁਗਤਾਨ ਆਪਣੇ ਆਨਲਾਈਨ, ਕ੍ਰੇਡਿਟ ਕਾਰਡ ਜਾਂ ਡੇਬਿਟ ਕਾਰਡ ਨਾਲ ਹੀ ਕਰਨ।