ਚੰਡੀਗੜ੍ਹ, 09 ਅਕਤੂਬਰ 2023: ਚੋਣ ਕਮਿਸ਼ਨ ਅੱਜ ਪੰਜ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਚੋਣਾਂ (Election) ਦੀਆਂ ਤਾਰੀਖਾਂ ਦਾ ਐਲਾਨ ਕਰਨ ਜਾ ਰਿਹਾ ਹੈ। ਕਮਿਸ਼ਨ ਦੀ ਥੋੜ੍ਹੀ ਦੇਰ ਬਾਅਦ ਯਾਨੀ ਦੁਪਹਿਰ 12 ਵਜੇ ਪ੍ਰੈੱਸ ਕਾਨਫਰੰਸ ਸ਼ੁਰੂ ਹੋਣ ਵਾਲੀ ਹੈ , ਜਿਸ ‘ਚ ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਦਾ ਪ੍ਰੋਗਰਾਮ ਜਾਰੀ ਕੀਤਾ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਇਸ ਵਾਰ ਰਾਜਸਥਾਨ, ਮੱਧ ਪ੍ਰਦੇਸ਼, ਮਿਜ਼ੋਰਮ ਅਤੇ ਤੇਲੰਗਾਨਾ ਵਿੱਚ ਇੱਕੋ ਪੜਾਅ ਵਿੱਚ ਚੋਣਾਂ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਛੱਤੀਸਗੜ੍ਹ ਵਿੱਚ ਦੋ ਪੜਾਵਾਂ ਵਿੱਚ ਵੋਟਿੰਗ ਹੋ ਸਕਦੀ ਹੈ।
ਧਿਆਨ ਯੋਗ ਹੈ ਕਿ ਇਸ ਸਾਲ ਦੇ ਅੰਤ ਤੱਕ ਪੰਜ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਚੋਣਾਂ (Election) ਹੋਣੀਆਂ ਹਨ। ਪੰਜ ਸੂਬਿਆਂ ਵਿੱਚ ਕੁੱਲ 679 ਵਿਧਾਨ ਸਭਾ ਸੀਟਾਂ ਹਨ। ਇਸ ਸਮੇਂ ਮੱਧ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਹੈ। ਇਸ ਦੇ ਨਾਲ ਹੀ ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਕਾਂਗਰਸ ਦੀ ਹਕੂਮਤ ਹੈ। ਤੇਲੰਗਾਨਾ ਵਿੱਚ ਕੇ. ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਦੀ ਸਰਕਾਰ ਹੈ। ਜੋਰਮਥੰਗਾ ਦਾ ਮਿਜ਼ੋ ਨੈਸ਼ਨਲ ਫਰੰਟ ਮਿਜ਼ੋਰਮ ਵਿੱਚ ਸੱਤਾਧਾਰੀ ਪਾਰਟੀ ਹੈ।
ਸਾਰੇ ਪੰਜ ਸੂਬਿਆਂ ਦਾ ਆਖ਼ਰੀ ਨਤੀਜਾ :-
2018 ਵਿੱਚ ਰਾਜਸਥਾਨ ਵਿੱਚ 7 ਦਸੰਬਰ, ਮੱਧ ਪ੍ਰਦੇਸ਼ ਵਿੱਚ 28 ਨਵੰਬਰ, ਤੇਲੰਗਾਨਾ ਵਿੱਚ 7 ਦਸੰਬਰ ਅਤੇ ਮਿਜ਼ੋਰਮ ਵਿੱਚ 18 ਨਵੰਬਰ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਈ ਸੀ। ਜਦਕਿ ਛੱਤੀਸਗੜ੍ਹ ‘ਚ 12 ਅਤੇ 20 ਨਵੰਬਰ ਨੂੰ ਦੋ ਪੜਾਵਾਂ ‘ਚ ਵੋਟਿੰਗ ਹੋਈ। ਨਤੀਜਾ 11 ਦਸੰਬਰ ਨੂੰ ਐਲਾਨਿਆ ਗਿਆ ਸੀ।