Election Commission

CM ਮਮਤਾ ਬੈਨਰਜੀ ‘ਤੇ ਟਿੱਪਣੀ ਕਰਨ ਦੇ ਮਾਮਲੇ ‘ਚ ਭਾਜਪਾ ਆਗੂ ‘ਤੇ ਚੋਣ ਕਮਿਸ਼ਨ ਨੇ ਕੀਤੀ ਸਖ਼ਤ ਕਾਰਵਾਈ

ਚੰਡੀਗੜ੍ਹ, 21 ਮਈ 2024: ਚੋਣ ਕਮਿਸ਼ਨ (Election Commission) ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਲਈ ਭਾਜਪਾ ਉਮੀਦਵਾਰ ਜਸਟਿਸ ਅਭਿਜੀਤ ਗੰਗੋਪਾਧਿਆਏ (Abhijit Gangopadhyay) ਦੀ ਸਖ਼ਤ ਨਿੰਦਾ ਕੀਤੀ ਹੈ। ਚੋਣ ਕਮਿਸ਼ਨ ਨੇ 21 ਮਈ ਨੂੰ ਸ਼ਾਮ 5 ਵਜੇ ਤੋਂ ਅਗਲੇ 24 ਘੰਟਿਆਂ ਲਈ ਭਾਜਪਾ ਉਮੀਦਵਾਰ ‘ਤੇ ਚੋਣ ਪ੍ਰਚਾਰ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਕਮਿਸ਼ਨ ਨੇ ਭਾਜਪਾ ਆਗੂ ਨੂੰ ਚੋਣ ਜ਼ਾਬਤੇ ਦੇ ਤਹਿਤ ਆਪਣੇ ਜਨਤਕ ਬਿਆਨਾਂ ਵਿੱਚ ਸਾਵਧਾਨ ਰਹਿਣ ਦੀ ਚਿਤਾਵਨੀ ਵੀ ਦਿੱਤੀ ਹੈ।

ਦਰਅਸਲ, ਚੋਣ (Election Commission) ਪ੍ਰਚਾਰ ਦੌਰਾਨ ਤਮਲੁਕ ਤੋਂ ਭਾਜਪਾ ਉਮੀਦਵਾਰ ਅਭਿਜੀਤ ਗੰਗੋਪਾਧਿਆਏ (Abhijit Gangopadhyay) ਦਾ ਇੱਕ ਵੀਡੀਓ ਜਾਰੀ ਹੋਇਆ ਸੀ, ਜਿਸ ਵਿੱਚ ਉਹ ਇਹ ਕਹਿੰਦੇ ਹੋਏ ਸੁਣੇ ਗਏ ਸਨ ਕਿ ਮਮਤਾ ਬੈਨਰਜੀ ਕਿਸ ਕੀਮਤ ‘ਤੇ ਵੇਚਿਆ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਟੀਐਮਸੀ ਨੇ ਉਨ੍ਹਾਂ ਦੀ ਨਿੰਦਾ ਕੀਤੀ ਹੈ। ਟੀਐਮਸੀ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ। ਚੋਣ ਕਮਿਸ਼ਨ ਨੇ ਗੰਗੋਪਾਧਿਆਏ ਨੂੰ ਕਾਰਨ ਦੱਸੋ ਨੋਟਿਸ ਭੇਜ ਕੇ 20 ਮਈ ਸ਼ਾਮ 5 ਵਜੇ ਤੱਕ ਜਵਾਬ ਮੰਗਿਆ ਸੀ।

Scroll to Top