Site icon TheUnmute.com

ਚੋਣ ਕਮਿਸ਼ਨ ਵੱਲੋਂ ਸੂਚਨਾ ਤਕਨਾਲੋਜੀ ਮੰਤਰਾਲੇ ਨੂੰ ‘ਵਿਕਸਿਤ ਭਾਰਤ’ ਮੈਸੇਜ ਡਿਲੀਵਰੀ ਤੁਰੰਤ ਬੰਦ ਕਰਨ ਦੇ ਨਿਰਦੇਸ਼

Electoral bonds

ਚੰਡੀਗੜ੍ਹ, 21 ਮਾਰਚ 2024: ਭਾਰਤੀ ਚੋਣ ਕਮਿਸ਼ਨ (Election Commission) ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੂੰ ਵਟਸਐਪ ‘ਤੇ ‘ਵਿਕਸਿਤ ਭਾਰਤ’ ਸੰਦੇਸ਼ਾਂ (ਮੈਸੇਜ) ਦੀ ਡਿਲੀਵਰੀ ਤੁਰੰਤ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸਦੇ ਨਾਲ ਹੀ ਇਸ ਮਾਮਲੇ ‘ਤੇ ਤੁਰੰਤ ਰਿਪੋਰਟ ਮੰਗੀ ਗਈ ਹੈ।

ਦਰਅਸਲ, ਕਮਿਸ਼ਨ (Election Commission) ਨੂੰ ਕਈ ਸ਼ਿਕਾਇਤਾਂ ਮਿਲੀਆਂ ਸਨ ਕਿ ਆਮ ਚੋਣਾਂ 2024 ਦੇ ਐਲਾਨ ਅਤੇ ਐਮਸੀਸੀ ਲਾਗੂ ਹੋਣ ਦੇ ਬਾਵਜੂਦ ਅਜੇ ਵੀ ਨਾਗਰਿਕਾਂ ਦੇ ਫੋਨਾਂ ‘ਤੇ ਅਜਿਹੇ ਸੰਦੇਸ਼ ਭੇਜੇ ਜਾ ਰਹੇ ਹਨ। ਜਵਾਬ ਵਿੱਚ, ਆਈਟੀ ਮੰਤਰਾਲੇ ਨੇ ਕਮਿਸ਼ਨ ਨੂੰ ਦੱਸਿਆ ਕਿ ਇਹ ਸੰਦੇਸ਼ ਆਦਰਸ਼ ਚੋਣ ਜ਼ਾਬਤਾ (ਐਮਸੀਸੀ) ਲਾਗੂ ਹੋਣ ਤੋਂ ਪਹਿਲਾਂ ਭੇਜੇ ਗਏ ਸਨ। ਕਮਜ਼ੋਰ ਨੈੱਟਵਰਕ ਕਾਰਨ ਦੇਰੀ ਨਾਲ ਪਹੁੰਚੇ।

Exit mobile version