ਲਖਨਊ ਲੋਕ ਸਭਾ ਸੀਟ ਤੋਂ BJP ਉਮੀਦਵਾਰ ਰਾਜਨਾਥ ਸਿੰਘ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ

Rajnath Singh

ਚੰਡੀਗੜ੍ਹ, 29 ਅਪ੍ਰੈਲ 2024: ਲਖਨਊ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਰਾਜਨਾਥ ਸਿੰਘ (Rajnath Singh) ਨੇ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਰਾਜਨਾਥ ਸਿੰਘ ਨੇ 2014 ਅਤੇ 2019 ਵਿੱਚ ਸ਼ਾਨਦਾਰ ਜਿੱਤ ਨਾਲ ਇਹ ਸੀਟ ਜਿੱਤੀ ਸੀ। ਉਨ੍ਹਾਂ ਨੂੰ ਲਖਨਊ ਲੋਕ ਸਭਾ ਸੀਟ ਤੋਂ ਲਗਾਤਾਰ ਤੀਜੀ ਵਾਰ ਉਮੀਦਵਾਰ ਬਣਾਇਆ ਗਿਆ ਹੈ। ਨਾਮਜ਼ਦਗੀ ਦੇ ਮੌਕੇ ‘ਤੇ ਉਨ੍ਹਾਂ ਨਾਲ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਅਤੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਸਮੇਤ ਕਈ ਆਗੂ ਮੌਜੂਦ ਸਨ।

ਨਾਮਜ਼ਦਗੀ ਲਈ ਰਾਜਨਾਥ ਸਿੰਘ (Rajnath Singh) ਦਾ ਰੋਡ ਸ਼ੋਅ ਲਖਨਊ ਸਥਿਤ ਭਾਜਪਾ ਦਫ਼ਤਰ ਤੋਂ ਸ਼ੁਰੂ ਹੋਇਆ ਅਤੇ ਉਹ ਆਪਣੇ ਸੈਂਕੜੇ ਵਰਕਰਾਂ ਸਮੇਤ ਕਲੈਕਟਰੇਟ ਪੁੱਜੇ। ਇਸ ਦੌਰਾਨ ਭਾਜਪਾ ਵਰਕਰ ਕਾਫ਼ੀ ਉਤਸ਼ਾਹਿਤ ਨਜ਼ਰ ਆਏ ਅਤੇ ਤੀਸਰੀ ਵਾਰ ਆਪਣੀ ਜਿੱਤ ਦਾ ਪੂਰਾ ਭਰੋਸਾ ਰੱਖਦੇ ਨਜ਼ਰ ਆਏ। ਨਾਮਜ਼ਦਗੀ ਲਈ ਰਵਾਨਾ ਹੋਣ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਲਖਨਊ ਦੇ ਹਨੂੰਮਾਨ ਸੇਤੂ ਮੰਦਰ ‘ਚ ਪੂਜਾ ਕੀਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।