ਚੰਡੀਗੜ੍ਹ, 11 ਅਕਤੂਬਰ 2023: ਰਾਜਸਥਾਨ (Rajasthan) ਵਿਧਾਨ ਸਭਾ ਚੋਣਾਂ 2023 ਦੀਆਂ ਤਾਰੀਖ਼ਾਂ ਵਿੱਚ ਬਦਲਾਅ ਦਾ ਐਲਾਨ ਕਰ ਦਿੱਤਾ ਗਿਆ ਹੈ। ਹੁਣ ਵੋਟਾਂ 23 ਨਵੰਬਰ ਦੀ ਬਜਾਏ 25 ਨਵੰਬਰ ਨੂੰ ਪੈਣਗੀਆਂ। ਚੋਣ ਕਮਿਸ਼ਨ ਵੱਲੋਂ ਰਾਜਸਥਾਨ ਵਿਧਾਨ ਸਭਾ ਚੋਣਾਂ ਦੀਆਂ ਨਵੀਆਂ ਤਾਰੀਖ਼ਾਂ ਦੇ ਐਲਾਨ ਤੋਂ ਬਾਅਦ ਹੁਣ 30 ਅਕਤੂਬਰ ਨੂੰ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। 6 ਨਵੰਬਰ ਨਾਮਜ਼ਦਗੀ ਦਾਖ਼ਲ ਕਰਨ ਦੀ ਆਖ਼ਰੀ ਤਾਰੀਖ਼ਾਂ ਹੋਵੇਗੀ ਅਤੇ ਨਾਮਜ਼ਦਗੀਆਂ ਦੀ ਪੜਤਾਲ 7 ਨਵੰਬਰ ਨੂੰ ਹੋਵੇਗੀ। 9 ਨਵੰਬਰ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। 25 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ ਭਾਵ ਨਤੀਜਾ ਜਾਰੀ ਕੀਤਾ ਜਾਵੇਗਾ।
ਰਾਜਸਥਾਨ (Rajasthan) ‘ਚ 23 ਨਵੰਬਰ ਨੂੰ ਹੋਣ ਵਾਲੇ ਦੇਵ ਉਠਨੀ ਇਕਾਦਸ਼ੀ ਦੇ ਤਿਉਹਾਰ ਵਿਆਹ ਲਈ ਸ਼ੁਭ ਸਮਾਂ ਮੰਨਿਆ ਜਾਂਦਾ ਹੈ। ਇਸ ਦਿਨ ਸੂਬੇ ਭਰ ਵਿੱਚ ਹਜ਼ਾਰਾਂ ਵਿਆਹ ਹੁੰਦੇ ਹਨ। ਇਨ੍ਹਾਂ ਵਿਆਹਾਂ ਵਿੱਚ ਲੱਖਾਂ ਲੋਕ ਰੁੱਝੇ ਰਹਿੰਦੇ ਹਨ। ਯਾਨੀ ਜਦੋਂ ਦੇਵ ਦੇਵ ਉਠਨੀ ਇਕਾਦਸ਼ੀ ‘ਤੇ ਬੈਂਡ-ਬਾਜੇ ਅਤੇ ਜਲੂਸ ਦੇ ਵਿਚਕਾਰ ਵੋਟਿੰਗ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਤਾਂ ਚੋਣ ਕਮਿਸ਼ਨ ਨੇ ਵੋਟਿੰਗ ਦੀ ਤਾਰੀਖ਼ ਬਦਲਣ ਦਾ ਫੈਸਲਾ ਲਿਆ।
ਚੋਣ ਕਮਿਸ਼ਨ ਨੇ ਕਿਹਾ ਹੈ ਕਿ ਚੋਣਾਂ ਦੀਆਂ ਤਾਰੀਖ਼ ਦੇ ਐਲਾਨ ਤੋਂ ਬਾਅਦ ਕਈ ਸਿਆਸੀ ਪਾਰਟੀਆਂ ਅਤੇ ਸਮਾਜਿਕ ਸੰਗਠਨਾਂ ਨੇ ਚੋਣਾਂ ਦੀ ਤਾਰੀਖ਼ ਬਦਲਣ ਦੀ ਅਪੀਲ ਕੀਤੀ ਸੀ ਕਿਉਂਕਿ ਇਸ ਦਿਨ ਵੱਡੇ ਪੱਧਰ ‘ਤੇ ਵਿਆਹ ਅਤੇ ਸਮਾਜਿਕ ਪ੍ਰੋਗਰਾਮ ਹੁੰਦੇ ਹਨ।