Punjab Roadway

ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਇਵਰ ਨੂੰ ਚੱਲਦੀ ਬੱਸ ’ਚ ਪਿਆ ਦੌਰਾ, ਹਾਦਸੇ ‘ਚ ਇੱਕ ਵਿਦਿਆਰਥਣ ਦੀ ਮੌਤ

ਚੰਡੀਗੜ੍ਹ, 10 ਅਕਤੂਬਰ, 2023: ਨਵਾਂ ਸ਼ਹਿਰ ਦੇ ਬੰਗਾ ’ਚ ਮੁੱਖ ਮਾਰਗ ’ਤੇ ਪੰਜਾਬ ਰੋਡਵੇਜ਼  (Punjab Roadway) ਦੀ ਬੱਸ ਦੇ ਡਰਾਇਵਰ ਨੂੰ ਚੱਲਦੀ ਬੱਸ ’ਚ ਦੌਰਾ ਪੈਣ ਕਾਰਨ ਹਾਦਸਾ ਵਾਪਰਿਆ ਹੈ | ਇਸ ਹਾਦਸੇ ਵਿੱਚ ਦਰਜਨਾਂ ਗੱਡੀਆਂ ਹਾਦਸਾਗ੍ਰਸਤ ਹੋ ਗਈਆਂ ਹਨ ਅਤੇ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਨਹ | ਇਸਦੇ ਨਾਲ ਹੀ ਇਕ ਕਾਲਜ ਵਿਦਿਆਰਥਣ ਦੀ ਮੌਤ ਹੋ ਗਈ ਅਤੇ ਪੰਜ ਦੇ ਕਰੀਬ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ |

Scroll to Top