Mohali

ਭਾਰੀ ਬਾਰਿਸ਼ ਕਾਰਨ ਪੈਦਾ ਹੋਈ ਹੜ੍ਹ ਵਰਗੀ ਸਥਿਤੀ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਾਇਆ ਕਾਬੂ: ਕੁਲਵੰਤ ਸਿੰਘ

ਮੋਹਾਲੀ,12 ਜੁਲਾਈ 2023: ਮੋਹਾਲੀ (Mohali) ਦੇ ਵਿਧਾਇਕ ਕੁਲਵੰਤ ਸਿੰਘ ਨੇ ਬਿਆਨ ਦਿੰਦਿਆਂ ਕਿਹਾ ਕਿ ਬੀਤੇ ਦਿਨਾਂ ਵਿੱਚ ਭਾਰੀ ਬਾਰਿਸ਼ ਕਰਕੇ ਮੋਹਾਲੀ ਦੇ ਇਲਾਕਿਆਂ ਵਿੱਚ ਪਾਣੀ ਭਰ ਗਿਆ | ਇਸ ਵਾਰ ਅਚਾਨਕ ਭਾਰੀ ਬਾਰਿਸ਼ ਕਾਰਨ ਪਾਣੀ ਇਨ੍ਹਾਂ ਜ਼ਿਆਦਾ ਆ ਗਿਆ ਕਿ ਸੰਭਲਣਾ ਮੁਸ਼ਿਕਲ ਹੋ ਗਿਆ, ਪਰ ਫਿਰ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਛੇਤੀ ਹੀ ਹਲਾਤਾਂ ‘ਤੇ ਕਾਬੂ ਪਾ ਲਿਆ | ਉਨ੍ਹਾਂ ਕਿਹਾ ਕਿ ਕੁਦਰਤ ਨਾਲ ਖਿਲਵਾੜ ਕਰਨ ਦੇ ਨਤੀਜੇ ਭੁਗਤਣੇ ਹੀ ਪੈਂਦੇ ਹਨ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੁਦਰਤ ਨੂੰ ਵੀ ਨਾਲ ਲੈ ਕੇ ਚੱਲਣਾ ਅਤੇ ਕੁਦਰਤ ਬਚਾਉਣ ਸੰਬੰਧੀ ਹਦਾਇਤਾਂ ਦੀ ਪਾਲਣਾ ਕਰਕੇ ਕੁਦਰਤ ਦੀ ਮਾਰ ਤੋਂ ਬਚਿਆ ਜਾ ਸਕਦਾ ਹੈ

ਇਸਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ 76 ਤੋਂ 80 ਐਕਸ਼ਨ ਕਮੇਟੀ ਦੇ ਅਹੁਦੇਦਾਰਾਂ ਸਮੇਤ ਗਮਾਡਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਕੁਲਵੰਤ ਸਿੰਘ ਨੇ ਕਿਹਾ ਕਿ ਸੈਕਟਰ 76-80 ‘ਤੇ ਲਗਾਈ ਗਈ ਇਨਹਾਂਸਮੈਂਟ ਬਾਰੇ ਬੈਠਕ ਬੜੇ ਵਧੀਆ ਮਾਹੌਲ ਵਿੱਚ ਹੋਈ ਹੈ | ਉਨ੍ਹਾਂ ਕਿਹਾ ਕਿ ਸਾਡੇ ਅਫ਼ਸਰਾਂ ਨੇ ਭਰੋਸਾ ਦਿੱਤਾ ਹੈ ਕਿ ਜੋ ਇਨਹਾਂਸਮੈਂਟ ਕੀਤੀ ਗਈ ਹੈ ਉਸ ਦੀ ਦੁਬਾਰਾ ਘੋਖ ਕਰਕੇ ਰਾਹਤ ਦਿੱਤੀ ਜਾਵੇਗੀ | ਸੈਕਟਰ 76 ਤੋਂ 80 ਦੀ ਐਸੋਸੀਏਸ਼ਨ ਨੇ ਵਿਧਾਇਕ ਦਾ ਧੰਨਵਾਦ ਕੀਤਾ ਹੈ।

Scroll to Top