July 7, 2024 6:04 am
Special Session

ਲੋਕ ਸਭਾ ‘ਚ ਅੱਜ ਹੰਗਾਮੇ ਕਾਰਨ ਪੇਸ਼ ਨਹੀਂ ਹੋ ਸਕਿਆ ਦਿੱਲੀ ਸੇਵਾਵਾਂ ਬਿੱਲ

ਚੰਡੀਗੜ੍ਹ, 31 ਜੁਲਾਈ 2023: ਵਿਰੋਧੀ ਪਾਰਟੀਆਂ ਨੇ ਸੋਮਵਾਰ ਨੂੰ ਸੰਸਦ ‘ਚ ਹੰਗਾਮਾ ਕੀਤਾ, ਜਿਸ ਕਾਰਨ ਲੋਕ ਸਭਾ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਦਿੱਲੀ ਸੇਵਾਵਾਂ ਬਿੱਲ (Delhi Services Bill) ਅੱਜ ਸੰਸਦ ਵਿੱਚ ਪੇਸ਼ ਕੀਤਾ ਜਾਣਾ ਸੀ, ਪਰ ਹੰਗਾਮੇ ਕਾਰਨ ਇਹ ਬਿੱਲ ਸੰਸਦ ਵਿੱਚ ਪੇਸ਼ ਨਹੀਂ ਹੋ ਸਕਿਆ। ਹਾਲਾਂਕਿ ਹੁਣ ਦਿੱਲੀ ਸੇਵਾਵਾਂ ਬਿੱਲ ਭਲਕੇ ਸੰਸਦ ਵਿੱਚ ਪੇਸ਼ ਜਾ ਸਕਦਾ ਹੈ। ਭਾਰੀ ਹੰਗਾਮੇ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਭਲਕੇ 11 ਵਜੇ ਤੱਕ ਮੁਲਤਵੀ ਕਰ ਦਿੱਤੀ |

ਅੱਜ ਯਾਨੀ ਸੋਮਵਾਰ (31 ਜੁਲਾਈ) ਨੂੰ ਸੰਸਦ ਦੇ ਮਾਨਸੂਨ ਸੈਸ਼ਨ ਦਾ 8ਵਾਂ ਦਿਨ ਸੀ। ਮਣੀਪੁਰ ਮੁੱਦੇ ‘ਤੇ ਦੋਵਾਂ ਸਦਨਾਂ ‘ਚ ਹੰਗਾਮਾ ਹੋਇਆ। ਰਾਜ ਸਭਾ ‘ਚ ਚੇਅਰਮੈਨ ਜਗਦੀਪ ਧਨਖੜ ਨੇ ਇਸ ਮੁੱਦੇ ‘ਤੇ ਥੋੜੀ ਦੇਰ ਤੱਕ ਚਰਚਾ ਹੋਣ ਦਿੱਤੀ ਪਰ ਸਦਨ ‘ਚ ਹੰਗਾਮਾ ਜਾਰੀ ਰਿਹਾ। ਧਨਖੜ ਨੇ ਸਦਨ ‘ਚ ਅੜਚਨ ਨੂੰ ਸੁਲਝਾਉਣ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਆਪਣੇ ਦਫਤਰ ‘ਚ ਕੁਝ ਮੰਤਰੀਆਂ ਨਾਲ ਵੀ ਗੱਲ ਕੀਤੀ।

ਜਦੋਂ ਸਵੇਰੇ ਰਾਜ ਸਭਾ ‘ਚ ਮਣੀਪੁਰ ਮੁੱਦਾ ਚੁੱਕਿਆ ਤਾਂ ਸਰਕਾਰ ਨੇ ਕਿਹਾ ਕਿ ਅਸੀਂ ਅੱਜ ਹੀ ਇਸ ‘ਤੇ ਚਰਚਾ ਕਰਨ ਲਈ ਤਿਆਰ ਹਾਂ। ਦੁਪਹਿਰ 2 ਵਜੇ ਇਸ ‘ਤੇ ਚਰਚਾ ਹੋਣੀ ਚਾਹੀਦੀ ਹੈ। ਰਾਜ ਸਭਾ ਮੈਂਬਰ ਪੀਯੂਸ਼ ਗੋਇਲ ਨੇ ਕਿਹਾ- ਵਿਰੋਧੀ ਧਿਰ ਚਰਚਾ ਤੋਂ ਭੱਜ ਰਹੀ ਹੈ, ਸੱਚ ਸਾਹਮਣੇ ਨਹੀਂ ਆਉਣ ਦੇ ਰਹੀ ਹੈ। ਵਿਰੋਧੀ ਧਿਰ ਦੇ ਸੰਸਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ‘ਤੇ ਅੜੇ ਰਹੇ।

ਜਦੋਂ 2 ਵਜੇ ਸਦਨ ਮੁੜ ਸ਼ੁਰੂ ਹੋਇਆ ਤਾਂ ਚੇਅਰਮੈਨ ਨੇ ਮਣੀਪੁਰ ‘ਤੇ ਥੋੜ੍ਹੀ ਜਿਹੀ ਚਰਚਾ ਦੀ ਇਜਾਜ਼ਤ ਦਿੱਤੀ ਪਰ ਹੰਗਾਮਾ ਜਾਰੀ ਰਿਹਾ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਪਹਿਲਾਂ ਦੁਪਹਿਰ 2.30 ਵਜੇ ਤੱਕ ਅਤੇ ਫਿਰ 3.30 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। 3.30 ਤੋਂ ਬਾਅਦ ਜਦੋਂ ਰਾਜ ਸਭਾ ਸ਼ੁਰੂ ਹੋਈ ਤਾਂ ਵੀ ਹੰਗਾਮਾ ਜਾਰੀ ਰਿਹਾ, ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਅਗਲੇ ਦਿਨ (1 ਅਗਸਤ) ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।