Sukhdev Singh Dhindsa

ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਕਮੇਟੀ ਬਣਾਉਣ ਦਾ ਫੈਸਲਾ, ਪਾਰਟੀ ਦੇ ਅਗਲੇ ਫੈਸਲੇ ਲਈ ਲਏ ਜਾਣਗੇ ਸੁਝਾਅ

ਮੋਹਾਲੀ, 23 ਦਸੰਬਰ, 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 2015 ਵਿੱਚ ਬੇਅਦਬੀ ਮਾਮਲੇ ਲਈ ਮੁਆਫ਼ੀ ਮੰਗਣ ਤੋਂ ਕੁਝ ਦਿਨ ਬਾਅਦ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਇੱਕ ਅਹਿਮ ਬੈਠਕ ਸ਼ਨੀਵਾਰ ਨੂੰ ਮੋਹਾਲੀ ਵਿਖੇ ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਦੀ ਅਗਵਾਈ ਵਿੱਚ ਹੋਈ।

ਬੈਠਕ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾ (Sukhdev Singh Dhindsa) ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਅਤੇ ਪਾਰਟੀ ਦੇ ਅਗਲੇ ਫੈਸਲੇ ਸਬੰਧੀ ਜ਼ਿਲ੍ਹਾ ਲੀਡਰਸ਼ਿਪ ਤੋਂ ਸੁਝਾਅ ਲਏ ਜਾਣਗੇ। ਅਕਾਲੀ ਦਲ ਨਾਲ ਮੁੜ ਗਠਜੋੜ ਦੀ ਸੰਭਾਵਨਾ ਬਾਰੇ ਢੀਂਡਸਾ ਨੇ ਕਿਹਾ ਕਿ ਉਹ ਇਸ ਬਾਰੇ ਅਜੇ ਕੁਝ ਨਹੀਂ ਦੱਸ ਸਕਦੇ। ਓਹਨਾਂ ਕਿਹਾ ਸਮੁੱਚੀ ਲੀਡਰਸ਼ਿਪ ਦੀ ਰਾਇ ਤੋਂ ਬਾਅਦ ਹੀ ਤੈਅ ਹੋਵੇਗਾ ਅੱਗੇ ਕੀ ਕਰਨਾ ਹੈ, ਕਿਸੇ ਦਾ ਨਿੱਜੀ ਫ਼ੈਸਲਾ ਨਹੀਂ ਮਾਇਨੇ ਨਹੀਂ ਰੱਖੂਗਾ।

Scroll to Top