Vinesh Phogat

ਭਲਵਾਨ ਵਿਨੇਸ਼ ਫੋਗਾਟ ਨੂੰ ਮੈਡਲ ਦੇਣ ਸੰਬੰਧੀ 16 ਅਗਸਤ ਨੂੰ ਆਵੇਗਾ ਫੈਸਲਾ

ਚੰਡੀਗੜ, 14 ਅਗਸਤ 2024: ਭਾਰਤੀ ਬੀਬੀ ਭਲਵਾਨ ਵਿਨੇਸ਼ ਫੋਗਾਟ (Vinesh Phogat) ਪੈਰਿਸ ਓਲੰਪਿਕ 2024 ‘ਚ ਇਤਿਹਾਸ ਰਚਣ ਤੋਂ ਖੁੰਝ ਗਈ ਸੀ। ਫੋਗਾਟ ਬੀਬੀਆਂ ਦੇ ਫ੍ਰੀਸਟਾਈਲ 50 ਕਿਲੋਗ੍ਰਾਮ ਕੁਸ਼ਤੀ ਦੇ ਫਾਈਨਲ ਤੋਂ ਪਹਿਲਾਂ ਹੀ ਭਾਰ ਵਧਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ। ਵਿਨੇਸ਼ ਫੋਗਾਟ ਨੂੰ ਸਿਲਵਰ ਮੈਡਲ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਇਸ ਫੈਸਲੇ ਦੇ ਖ਼ਿਲਾਫ਼ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ ‘ਚ ਅਪੀਲ ਕੀਤੀ ਹੈ।

ਹਾਲਾਂਕਿ ਇਸ ਸੰਬੰਧੀ WFI ਨੇ ਆਪਣਾ ਫੈਸਲਾ 16 ਅਗਸਤ ਤੱਕ ਮੁਲਤਵੀ ਕਰ ਦਿੱਤਾ ਹੈ। ਹੁਣ ਵਿਨੇਸ਼ (Vinesh Phogat) ਦੇ ਮੈਡਲ ‘ਤੇ ਫੈਸਲਾ 16 ਅਗਸਤ ਨੂੰ ਰਾਤ 9:30 ਵਜੇ ਆਵੇਗਾ। ਇਸ ਦੌਰਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੀਤ ਪ੍ਰਧਾਨ ਜੈ ਪ੍ਰਕਾਸ਼ ਚੌਧਰੀ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਫੈਸਲਾ ਅਥਲੀਟ ਵਿਨੇਸ਼ ਫੋਗਾਟ ਦੇ ਹੱਕ ‘ਚ ਆਵੇਗਾ।

Scroll to Top