Site icon TheUnmute.com

ਲੰਬੀ ਦੇ ਨਜ਼ਦੀਕ ਪਿੰਡ ਲਾਲਬਾਈ ਵਿਖੇ ਪੁਲ ਹੇਠਾਂ ਛੇ ਸਾਲਾ ਬੱਚੇ ਦੀ ਸਿਰ ਕਟੀ ਲਾਸ਼ ਬਰਾਮਦ

Lambi

ਸ੍ਰੀ ਮੁਕਤਸਰ ਸਾਹਿਬ 26 ਅਗਸਤ 2022: ਲੰਬੀ (Lambi) ਦੇ ਨਜ਼ਦੀਕ ਪਿੰਡ ਲਾਲਬਾਈ ਤੋਂ ਅੱਜ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ | ਪਿੰਡ ਲਾਲਬਾਈ ਦੇ ਇਕ ਪੁਲ ਹੇਠ ਕਰੀਬ ਛੇ ਸਾਲ ਦੀ ਬੱਚੇ ਦੀ ਸਿਰ ਕਟੀ ਲਾਸ਼ ਮਿਲੀ ਹੈ | ਦੱਸਿਆ ਜਾ ਰਿਹਾ ਹੈ ਕਿ ਹਲਕਾਂ ਲੰਬੀ ਦੇ ਪਿੰਡ ਲਾਲਬਾਈ ਵਿਚੋਂ ਗੁੱਜਰਦੇ ਸੂਖਚੈਨ ਮਾਇਨਰ ਦੇ ਕੰਮ ਕਰਨ ਵਾਲੇ ਬੇਲਦਾਰ ਨੇ ਜਦੋਂ ਸੂਏ ਦੀ ਰੋਜ਼ਾਨਾ ਦੀ ਤਰਾਂ ਅੱਜ ਸਵੇਰੇ ਸਫਾਈ ਕਰਨ ਆਇਆ, ਤਾਂ ਊਸ ਨੇ ਸੂਏ ਦੇ ਪੁਲ ਹੈਠ ਇਕ ਬੈਗ ਫਸਿਆ ਦੇਖਿਆ |

ਜਦੋਂ ਬੈਗ ਨੂੰ ਬਹਾਰ ਕੱਢਿਆ ਗਿਆ ਤਾਂ ਊਸ ਨੇ ਦੇਖਿਆ ਕਿ ਊਸ ਵਿਚ ਇਕ ਬੱਚੇ ਦੀ ਸਿਰ ਕਟੀ ਵਾਲੀ ਲਾਸ਼ ਮਿਲੀ ਜਿਸ ਨੇ ਤਰੁੰਤ ਪਿੰਡ ਦੀ ਪੰਚਾਇਤ ਨੂੰ ਸੂਚਿਤ ਕੀਤਾ ਗਿਆ । ਇਸਦੇ ਨਾਲ ਹੀ ਥਾਣਾ ਲੰਬੀ ਪੁਲਿਸ ਦੇ ਮੁਖੀ ਮਨਿੰਦਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਲੈ ਕੇ ਸਿਵਲ ਹਸਪਤਾਲ ਗਿੱਦੜਬਾਹਾ ਭੇਜ ਦਿੱਤਾ ਹੈ | ਇਸਦੇ ਨਾਲ ਹੀ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Exit mobile version