Sikkim

ਸਿੱਕਮ ‘ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 94 ਹੋਈ, 10 ਭਾਰਤੀ ਫੌਜ ਦੇ ਜਵਾਨ ਵੀ ਸ਼ਾਮਲ

ਚੰਡੀਗੜ੍ਹ, 11 ਅਕਤੂਬਰ, 2023: ਸਿੱਕਮ (Sikkim) ਵਿੱਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 94 ਹੋ ਗਈ ਹੈ। ਇਨ੍ਹਾਂ ਵਿੱਚੋਂ ਹੁਣ ਤੱਕ ਸਿੱਕਮ ਤੋਂ 36 ਅਤੇ ਪੱਛਮੀ ਬੰਗਾਲ ਤੋਂ 58 ਲਾਸ਼ਾਂ ਬਰਾਮਦ ਹੋਈਆਂ ਹਨ। 79 ਜਣੇ ਅਜੇ ਵੀ ਲਾਪਤਾ ਹਨ। 30 ਜਣੇ ਜ਼ਖਮੀ ਹੋਏ ਹਨ। ਉਨ੍ਹਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ‘ਚ ਚੱਲ ਰਿਹਾ ਹੈ। ਇਹ ਜਾਣਕਾਰੀ ਸਿੱਕਮ ਸਟੇਟ ਡਿਜ਼ਾਸਟਰ ਕੰਟਰੋਲ ਰੂਮ (ਐਸਐਸਡੀਐਮਏ) ਅਤੇ ਬੰਗਾਲ ਪੁਲਿਸ ਨੇ ਦਿੱਤੀ ਹੈ।

ਸਿੱਕਮ (Sikkim) ਐਸਐਸਡੀਐਮਏ ਦੇ ਅਨੁਸਾਰ, ਹੁਣ ਤੱਕ ਚਾਰ ਜ਼ਿਲ੍ਹਿਆਂ ਮੰਗਨ, ਗੰਗਕੋਟ, ਪਾਕਯੋਂਗ ਅਤੇ ਨਾਮਚੀ ਵਿੱਚ 36 ਜਣਿਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ 10 ਭਾਰਤੀ ਫੌਜ ਦੇ ਜਵਾਨ ਵੀ ਸ਼ਾਮਲ ਹਨ। ਜਦਕਿ ਪੱਛਮੀ ਬੰਗਾਲ ਦੇ ਜਲਪਾਈਗੁੜੀ, ਕੂਚ ਬਿਹਾਰ ਅਤੇ ਕਲਿੰਗਪੋਂਗ ਤੋਂ ਹੁਣ ਤੱਕ 58 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚੋਂ 6 ਫੌਜੀ ਜਵਾਨ ਹਨ।

Image

ਸਿੱਕਮ ਐਸਐਸਡੀਐਮਏ ਦੇ ਅਨੁਸਾਰ, ਚਾਰ ਜ਼ਿਲ੍ਹਿਆਂ ਦੇ 90 ਖੇਤਰ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ 87300 ਨਾਗਰਿਕ ਪ੍ਰਭਾਵਿਤ ਹੋਏ ਹਨ। 79 ਜਣੇ ਅਜੇ ਵੀ ਲਾਪਤਾ ਹਨ। ਹੁਣ ਤੱਕ 30 ਜਣੇ ਜ਼ਖਮੀ ਹੋਏ ਹਨ, ਜਿਨ੍ਹਾਂ ‘ਚ ਦੋ ਫੌਜੀ ਜਵਾਨ ਵੀ ਸ਼ਾਮਲ ਹਨ। ਉਨ੍ਹਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ‘ਚ ਚੱਲ ਰਿਹਾ ਹੈ। 1781 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਹੁਣ ਤੱਕ 2563 ਜਣਿਆਂ ਨੂੰ ਬਚਾਇਆ ਜਾ ਚੁੱਕਾ ਹੈ ਜਦਕਿ 3435 ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। 1722 ਜਣਿਆਂ ਨੂੰ ਹੈਲੀਕਾਪਟਰਾਂ ਰਾਹੀਂ ਬਾਹਰ ਕੱਢਿਆ ਗਿਆ। ਇਸ ਵਿੱਚ 658 ਸੈਲਾਨੀ ਅਤੇ 11 ਸਥਾਨਕ ਨਿਵਾਸੀ ਸ਼ਾਮਲ ਹਨ। ਇਸ ਸਮੇਂ ਸੂਬੇ ਵਿੱਚ ਕੁੱਲ 21 ਰਾਹਤ ਕੈਂਪ ਬਣਾਏ ਗਏ ਹਨ, ਜਿਨ੍ਹਾਂ ਵਿੱਚ 3851 ਜਣੇ ਰਹਿ ਰਹੇ ਹਨ। ਹੜ੍ਹ ਵਿਚ 14 ਪੁੱਲ ਢਹਿ ਗਏ ਹਨ।

ਇਸ ਦੌਰਾਨ ਸਿੱਕਮ ਦੇ ਮੁੱਖ ਸਕੱਤਰ ਵੀ.ਬੀ ਪਾਠਕ ਨੇ ਕਿਹਾ ਹੈ ਕਿ ਜੇਕਰ ਅਗਲੇ ਦੋ ਦਿਨਾਂ ਤੱਕ ਮੌਸਮ ਨੇ ਸਹਿਯੋਗ ਦਿੱਤਾ ਤਾਂ ਮੰਗਨ ਜ਼ਿਲ੍ਹੇ ਅਤੇ ਹੋਰ ਥਾਵਾਂ ‘ਤੇ ਫਸੇ ਸੈਲਾਨੀਆਂ ਨੂੰ ਬਾਹਰ ਕੱਢ ਲਿਆ ਜਾਵੇਗਾ। ਉਨ੍ਹਾਂ ਕਿਹਾ, ਅਸੀਂ ਮੌਸਮ ਵਿਭਾਗ ਦੇ ਸੰਪਰਕ ਵਿੱਚ ਹਾਂ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤੱਕ ਮੌਸਮ ਸਾਫ਼ ਰਹਿਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੈਨਾ, ਹਵਾਈ ਸੈਨਾ, ਆਈਟੀਵੀਪੀ, ਪੁਲਿਸ, ਸਥਾਨਕ ਪ੍ਰਸ਼ਾਸਨ, ਐਨਡੀਆਰਐਫ ਅਤੇ ਐਸਐਸਡੀਐਮਏ ਲਗਾਤਾਰ ਲੱਗੇ ਹੋਏ ਹਨ।

ਮੁੱਖ ਸਕੱਤਰ ਨੇ ਕਿਹਾ ਕਿ ਅਗਲੇ ਮਹੀਨੇ ਤੱਕ ਧਾਰਮਿਕ ਆਗੂ ਦਲਾਈ ਲਾਮਾ ਦਾ ਸਿੱਕਮ ਦੌਰਾ ਸੰਭਵ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੌਸਮ ਸਹਿਯੋਗ ਦਿੰਦਾ ਹੈ ਅਤੇ ਅਸੀਂ ਰਸਤੇ ਠੀਕ ਕਰ ਲੈਂਦੇ ਹਾਂ ਤਾਂ ਅਗਲੇ ਮਹੀਨੇ ਤੱਕ ਉਨ੍ਹਾਂ ਦੀ ਪ੍ਰਾਰਥਨਾ ਸਭਾ ਹੋ ਸਕਦੀ ਹੈ।

Scroll to Top