July 1, 2024 12:07 am
drug addiction

ਹਸਪਤਾਲ ਦੇ ਬਾਹਰ ਇੱਕ ਬੀਬੀ ਦੀ ਮੌਤ, ਡਾਕਟਰਾਂ ਨੇ ਨਸ਼ੇ ਦੀ ਆਦਿ ਹੋਣ ਦਾ ਖਦਸ਼ਾ ਪ੍ਰਗਟਾਇਆ

ਬਟਾਲਾ, 08 ਸਤੰਬਰ 2023: ਬਟਾਲਾ ਦੇ ਸਿਵਲ ਹਸਪਤਾਲ ਦੇ ਓਪੀਡੀ ਦੇ ਗੇਟ ਅੱਗੇ ਇਕ ਬੀਬੀ ਦੀ ਲਾਸ਼ ਮਿਲੀ ਅਤੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਬੀਬੀ ਨਸ਼ੇ ਦੀ ਆਦਿ(drug addiction) ਸੀ | ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਪ੍ਰਸ਼ਾਸਨ ਨੇ ਉਥੇ ਪਾਈ ਬੀਬੀ ਦੀ ਲਾਸ਼ ਨੂੰ ਵੀ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ ਲੇਕਿਨ ਜਦੋਂ ਮੀਡਿਆ ਦੇ ਕੈਮਰੇ ਦੇਖੇ ਤਾਂ ਹਸਪਤਾਲ ਪ੍ਰਸ਼ਾਸ਼ਨ ਦੇ ਕਰਮੀਆਂ ਨੂੰ ਭਾਜੜਾ ਪੈ ਗਈਆਂ ਅਤੇ ਲਾਸ਼ ਨੂੰ ਉਥੋਂ ਚੁੱਕ ਲਿਆ ਗਿਆ |

ਉਥੇ ਹੀ ਡਿਊਟੀ ਡਾਕਟਰ ਅਤੇ ਨਰਸਿੰਗ ਸਟਾਫ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਡਿਊਟੀ ਲਈ ਆਏ ਤਾਂ ਇਕ ਬੀਬੀ ਦੀ ਲਾਸ਼ ਗੇਟ ਨੇੜੇ ਪਾਈ ਸੀ ਅਤੇ ਉਹਨਾਂ ਦੱਸਿਆ ਕਿ ਉਕਤ ਬੀਬੀ ਪਹਿਲਾ ਵੀ ਹਸਪਤਾਲ ‘ਚ ਇਲਾਜ ਲਈ ਆਈ ਸੀ | ਫ਼ਿਲਹਾਲ ਲਾਸ਼ ਨੂੰ ਉਥੋਂ ਚੁੱਕ ਪੋਸਟਮਾਰਟਮ ਲਈ ਭੇਜਿਆ ਗਿਆ ਹੈ |

ਉਥੇ ਹੀ ਸੀਨੀਅਰ ਮੈਡੀਕਲ ਅਫਸਰ ਡਾ. ਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਬੀਬੀ ਅਕਸਰ ਹਸਪਤਾਲ ਦੇ ਬਾਹਰ ਦੇਖੀ ਗਈ ਸੀ ਅਤੇ ਉਹ ਇਲਾਜ ਲਈ ਵੀ ਹਸਪਤਾਲ ‘ਚ ਪਹਿਲਾ ਆਈ ਸੀ ਅਤੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਬੀਬੀ ਨਸ਼ੇ ਦੀ ਆਦਿ (drug addiction) ਸੀ ਅਤੇ ਅੱਜ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਹਸਪਤਾਲ ਦੇ ਅੰਦਰ ਉਸ ਦੀ ਮੌਤ ਹੋ ਗਈ ਹੈ ਅਤੇ ਉਸਦਾ ਪੋਸਟਮਾਰਟਮ ਕਰਵਾਇਆ ਜਾਵੇਗਾ |