July 5, 2024 2:43 am
Kuno National Park

ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ‘ਚ ਸ਼ੌਰਿਆ ਨਾਂ ਦੇ ਚੀਤੇ ਦੀ ਮੌਤ, ਹੁਣ ਤੱਕ 10 ਚੀਤਿਆਂ ਦੀ ਮੌਤ

ਚੰਡੀਗੜ੍ਹ, 16 ਜਨਵਰੀ, 2024: ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਵਿੱਚ ਸਥਿਤ ਕੁਨੋ ਨੈਸ਼ਨਲ ਪਾਰਕ (Kuno National Park) ਵਿੱਚ ਨਾਮੀਬੀਆ ਤੋਂ ਲਿਆਂਦੇ ਇੱਕ ਹੋਰ ਚੀਤੇ (leopard) ਦੀ ਮੌਤ ਹੋ ਗਈ ਹੈ। ਇਸ ਦਾ ਨਾਂ ‘ਸ਼ੌਰਿਆ’ ਦੱਸਿਆ ਜਾਂਦਾ ਹੈ। ਮੌਤ ਦੇ ਕਾਰਨਾਂ ਦੀ ਪੁਸ਼ਟੀ ਲਈ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪ੍ਰੋਜੈਕਟ ਚੀਤਾ ਦੇ ਤਹਿਤ ਸਤੰਬਰ 2022 ਵਿੱਚ ਨਾਮੀਬੀਆ ਤੋਂ ਅੱਠ ਚੀਤੇ ਅਤੇ 2023 ਦੇ ਸ਼ੁਰੂ ਵਿੱਚ ਦੱਖਣੀ ਅਫਰੀਕਾ ਤੋਂ 12 ਚੀਤੇ ਲਿਆਂਦੇ ਗਏ ਸਨ। ਹੁਣ ਤੱਕ 10 ਚੀਤਿਆਂ ਦੀ ਮੌਤ ਹੋ ਚੁੱਕੀ ਹੈ। ਕੁਨੋ ਵਿੱਚ ਚੀਤੇ ਦੀ ਮੌਤ ਦੀ ਆਖਰੀ ਖ਼ਬਰ 2 ਅਗਸਤ 2023 ਨੂੰ ਆਈ ਸੀ। ਹੁਣ ਛੇ ਮਹੀਨਿਆਂ ਬਾਅਦ ਇਹ ਬੁਰੀ ਖ਼ਬਰ ਆਈ ਹੈ।

ਏਪੀਸੀਸੀਐਫ ਅਤੇ ਜੰਗਲਾਤ ਵਿਭਾਗ ਦੇ ਡਾਇਰੈਕਟਰ ਲਾਇਨ ਪ੍ਰੋਜੈਕਟ ਦੇ ਹਵਾਲੇ ਨਾਲ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਨਾਮੀਬੀਆ ਤੋਂ ਆਇਆ ਚੀਤਾ (leopard) ਮੰਗਲਵਾਰ ਸਵੇਰੇ ਕਰੀਬ 11 ਵਜੇ ਬੇਹੋਸ਼ੀ ਦੀ ਹਾਲਤ (Kuno National Park) ਵਿੱਚ ਮਿਲਿਆ। ਨਿਗਰਾਨੀ ਟੀਮ ਤੁਰੰਤ ਹਰਕਤ ਵਿੱਚ ਆ ਗਈ। ਕੁਝ ਸਮੇਂ ਲਈ ਉਸ ਨੂੰ ਹੋਸ਼ ਆ ਗਿਆ ਪਰ ਉਹ ਬਹੁਤ ਕਮਜ਼ੋਰ ਸੀ। ਪੁਨਰ ਸੁਰਜੀਤ ਹੋਣ ਦੇ ਬਾਵਜੂਦ, ਕੁਝ ਪੇਚੀਦਗੀਆਂ ਸਾਹਮਣੇ ਆਈਆਂ ਅਤੇ ਉਸਨੇ ਸੀਪੀਆਰ ਨੂੰ ਜਵਾਬ ਦੇਣਾ ਬੰਦ ਕਰ ਦਿੱਤਾ। ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।

Kuno National Park