Rajbahe

ਦੋਸਤ ਦਾ ਜਨਮ ਦਿਨ ਮਨਾਉਣ ਗਏ ਨੌਜਵਾਨ ਦੀ ਰਜਬਾਹੇ ‘ਚੋਂ ਮਿਲੀ ਲਾਸ਼

ਸ੍ਰੀ ਮੁਕਤਸਰ ਸਾਹਿਬ 19 ਜਨਵਰੀ 2023: ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ-ਜਲਾਲਾਬਾਦ ਰੋਡ ਦੇ ਬਾਈਪਾਸ ‘ਤੇ ਰਜਬਾਹੇ (Rajbahe) ਵਿੱਚ ਅੱਜ ਸਵੇਰੇ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ । ਜਿਸਦੀ ਪਛਾਣ ਪਿੰਡ ਗਹਿਰੀ ਵਾਸੀ ਹਰਵਿੰਦਰ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਰਵਿੰਦਰ ਬੀਤੀ ਰਾਤ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਗਿਆ ਸੀ ਪਰ ਘਰ ਵਾਪਸ ਨਹੀਂ ਪਰਤਿਆ |

ਏਐਸਆਈ ਜਸਵੀਰ ਸਿੰਘ ਦੇ ਮੁਤਾਬਕ ਹਰਵਿੰਦਰ ਸਿੰਘ ਆਪਣੇ ਇੱਕ ਹੋਰ ਦੋਸਤ ਬੋਹੜ ਸਿੰਘ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਰੋਬਿਨ ਨਾਂ ਦੇ ਨੌਜਵਾਨ ਦਾ ਜਨਮ ਦਿਨ ਮਨਾ ਕੇ ਆਪਣੇ ਪਿੰਡ ਗਹਿਰੀ ਵੱਲ ਵਾਪਸ ਨਿਕਲਿਆ ਸੀ ਕਿ ਉਹ ਪਿੰਡ ਨਹੀਂ ਪਹੁੰਚਿਆ। ਅੱਜ ਸਵੇਰੇ ਉਸਦੀ ਲਾਸ਼ ਰਜਬਾਹੇ ‘ਚੋਂ ਮਿਲੀ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

Scroll to Top