July 7, 2024 3:56 pm
ਦਾਦੇ-ਪੋਤੇ

ਦਾਦੇ-ਪੋਤੇ ਦੀਆ ਲਾਸ਼ਾਂ ਦਾ ਗਮਗੀਨ ਮਾਹੌਲ ‘ਚ ਇੱਕਠਿਆਂ ਦਾ ਕੀਤਾ ਅੰਤਿਮ ਸਸਕਾਰ

ਤਰਨ ਤਾਰਨ, 26 ਜੂਨ 2023: ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਵੇਈਂਪੁਈ ਦੇ ਨੌਜਵਾਨ ਦਵਿੰਦਰ ਸਿੰਘ ਜੋ ਕੇ ਬੀਤੇ ਦਿਨ ਆਪਣੀ ਦਵਾਈ ਲੈਣ ਘਰੋਂ ਫਤਿਆਬਾਦ ਗਿਆ ਸੀ ਪਰੰਤੂ ਇਸ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਲਾਸ਼ ਬਰਾਮਦ ਹੋਈ, ਇਸਤੋਂ ਬਾਅਦ ਜਦੋਂ ਘਰ ਵਿੱਚ ਪਤਾ ਲੱਗਾ ਤਾਂ ਸਦਮੇ ਵਿਚ ਦਾਦੇ ਵੱਲੋਂ ਵੀ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ ਸੀ

ਜਿਸ ਤੋਂ ਬਾਅਦ ਦੋਵਾਂ ਦਾਦੇ-ਪੋਤੇ ਦੀਆ ਦੀਆਂ ਲਾਸ਼ਾਂ ਨੂੰ ਸੜਕ ਤੇ ਰੱਖ ਕੇ ਪਰਿਵਾਰ ਅਤੇ ਜਥੇਬੰਦੀਆਂ ਦੇ ਆਗੂਆਂ ਵੱਲੋਂ ਧਰਨਾ ਲਗਾ ਦਿੱਤਾ ਗਿਆ ਸੀ, ਅੱਜ ਦੁਪਹਿਰ ਸਮੇਂ ਪਰਿਵਾਰਕ ਮੈਂਬਰਾਂ ਦੀ ਪੁਲਿਸ ਪ੍ਰਸ਼ਾਸਨ ਦੇ ਆਪਸੀ ਸਹਿਮਤੀ ਨਾਲ ਦਾਦੇ-ਪੋਤੇ ਦਾ ਪਿੰਡ ਵੇਈਂਪੁਈ ਦੇ ਸ਼ਮਸ਼ਾਨਘਾਟ ਵਿਖੇ ਗਮਗੀਨ ਮਾਹੌਲ ਵਿਚ ਇੱਕਠਿਆਂ ਦਾ ਸਸਕਾਰ ਕਰ ਦਿੱਤਾ ਗਿਆ |