ਲੋਕ ਭਲਾਈ ਸਕੀਮਾਂ

ਗਮਾਡਾ ਘਪਲੇ ਮਾਮਲੇ ‘ਚ ਫਿਰੋਜ਼ਪੁਰ ਦੇ ਡੀਸੀ ਵੱਲੋਂ ਕਿਸੇ ਭੂਮਿਕਾ ਤੋਂ ਇਨਕਾਰ

ਚੰਡੀਗੜ੍ਹ, 08 ਮਈ 2023: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗਮਾਡਾ (GMADA) ਵਿੱਚ ਜ਼ਮੀਨ ਐਕਵਾਇਰ ਵਿੱਚ ਜਾਅਲਸਾਜ਼ੀ ਕਰਕੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ, ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਜੇਸ਼ ਧੀਮਾਨ ਨੇ ਆਪਣੀ ਪਤਨੀ ਜਸਮੀਨ ਕੌਰ ਦੀ ਐਕੁਆਇਰ ਹੋਈ ਜ਼ਮੀਨ ਵਿਚ ਕੋਈ ਵੀ ਭੂਮਿਕਾ ਹੋਣ ਤੋਂ ਇਨਕਾਰ ਕੀਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਦੇ ਵੀ ਇਸ ਫਾਈਲ ਨੂੰ ਡੀਲ ਕਰਨ ਲਈ ਸਮਰੱਥ ਅਧਿਕਾਰੀ ਨਹੀਂ ਸਨ। ਉਨ੍ਹਾਂ ਦੀ ਪਤਨੀ ਨੇ ਆਜ਼ਾਦਾਨਾ ਤੌਰ ‘ਤੇ ਇਹ ਜ਼ਮੀਨ 2018 ਵਿਚ ਖਰੀਦੀ ਸੀ, ਜਦੋਂ ਕਿ ਜ਼ਮੀਨ ਦਾ ਮੁਆਵਜ਼ਾ 2021 ਵਿਚ ਦਿੱਤਾ ਗਿਆ ਹੈ ਅਤੇ ਉਸ ਸਮੇਂ ਉਹ ਤਾਂ ਗਮਾਡਾ ਵਿਚ ਤਾਇਨਾਤ ਹੀ ਨਹੀਂ ਸਨ।

Scroll to Top