ਚੰਡੀਗੜ੍ਹ, 9 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਨੇ ਸੂਬੇ ਵਿਚ ਵਿਵਸਥਾ ਬਦਲਾਅ ਕਰਦੇ ਹੋਏ ਡਰ, ਭ੍ਰਿਸ਼ਟਾਚਾਰ ਅਤੇ ਭੇਦਭਾਵ ਦੇ ਮਾਹੌਲ ਤੋਂ ਜਨਤਾ ਨੂੰ ਰਾਹਤ ਦੇਣ ਦਾ ਕੰਮ ਕੀਤਾ ਹੈ। ਸਾਡੀ ਸਰਕਾਰ ਨੇ ਕਿਸਾਨ, ਮਜਦੂਰ, ਗਰੀਬ ਤੇ ਜਰੂਰਤਮੰਦਾਂ ਸਮੇਤ ਹਰ ਵਰਗ ਦੀ ਭਲਾਈ ਲਈ ਕੰਮ ਕੀਤਾ ਹੈ। ਹਰਿਆਣਾ ਦੇ ਪ੍ਰਤੀ ਸਾਡੇ ਸਮਰਪਦ ਭਾਵ ਨਾਲ ਪ੍ਰਾਪਤ ਹੋਣ ਵਾਲੀ ਉਰਜਾ ਲਗਾਤਾਰ ਅਸੀਂ ਸੂਬੇ ਦੀ ਉੱਨਤੀ ਅਤੇ ਜਨ-ਜਨ ਦੇ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ।
ਮੁੱਖ ਮੰਤਰੀ ਅੱਜ ਯਮੁਨਾਨਗਰ ਦੇ ਪਿੰਡ ਪ੍ਰਤਾਪ ਨਗਰ (ਖਿਜਰਾਵਾਦ) ਵਿਚ ਪ੍ਰਬੰਧਿਤ ਜਨਸੰਵਾਦ ਪ੍ਰੋਗ੍ਰਾਮ ਵਿਚ ਲੋਕਾਂ ਦੀ ਸਮਸਿਆਵਾਂ ਨੂੰ ਸੁਨਣ ਦੌਰਾਨ ਸਿੱਧਾ ਸੰਵਾਦ ਕਰ ਰਹੇ ਸਨ। ਪ੍ਰੋਗ੍ਰਾਮ ਵਿਚ ਪਹੁੰਚਣ ‘ਤੇ ਮੁੱਖ ਮੰਤਰੀ ਨੇ ਸੈਲਫ ਹੈਲਪ ਗਰੁੱਪ ਦੀ ਮਹਿਲਾਵਾਂ ਵੱਲੋਂ ਤਿਆਰ ਕੀਤੇ ਗਏ ਉਤਪਾਦਾਂ ਦਾ ਅਵਲੋਕਨ ਕੀਤਾ ਅਤੇ ਰੈਡ ਕ੍ਰਾਸ ਸੋਸਾਇਟੀ ਵੱਲੋਂ ਟਰਾਈ ਸਾਈਕਲ ਵੀ ਵੰਡੇ।
ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਨੇ ਪਰਿਵਾਰ ਪਹਿਚਾਣ ਪੱਤਰ ਰਾਹੀਂ ਲੋਕਾਂ ਨੂੰ ਆਨਲਾਇਨ ਪ੍ਰਣਾਲੀ ਦਾ ਲਾਭ ਦਿੰਦੇ ਹੋਏ ਘਰ ਬੈਠੇ ਬੁਢਾਪਾ ਪੈਂਸ਼ਨ ਸਮੇਤ ਤਮਾਮਯੋਜਨਾਵਾਂ ਦਾ ਫਾਇਦਾ ਦੇਣ ਦਾ ਕੰਮ ਕੀਤਾ ਹੈ। ਜਨਸੰਵਾਦ ਵਿਚ ਮੁੱਖ ਮੰਤਰੀ ਨੇ ਲੀਲਾ ਦੇਵੀ, ਫੂਲ ਚੰਦ, ਦਿਲਸ਼ਾਦ, ਸੁਨੀਤਾ, ਸ਼ਕੀਲਾ, ਨੂਰ ਹਸਨ, ਅਮਰਨਾਥ, ਚਮਨਲਾਲ, ਅਨਿਲ, ਰਜਿੰਦਰ ਤੇ ਰੂਬਲ ਕੁਮਾਰ ਸਮੇਤ 11 ਲੋਕਾਂ ਨੂੰ ਬੁਢਾਂਪਾ ਪੈਂਸ਼ਨ ਦੀ ਸੌਗਾਤ ਵੀ ਦਿੱਤੀ ਹੈ।
ਮੁੱਖ ਮੰਤਰੀ ਨੇ ਪ੍ਰਤਾਪਨਗਰ ਨੁੰ ਵੱਖ-ਵੱਖ ਪਰਿਯੋਜਨਾਵਾਂ ਦੀ ਦਿੱਤੀ ਸੌਗਾਤ
ਜਨਸੰਵਾਦ ਵਿਚ ਮੁੱਖ ਮੰਤਰੀ CM Manohar Lal) ਨੇ ਪ੍ਰਤਾਪ ਨਗਰ ਦੇ ਲੋਕਾਂ ਨੂੰ ਕਰੀਬ 40 ਲੱਖ ਰੁਪਏ ਦੇ ਬਜਟ ਨਾਲ 2 ਏਕੜ ਵਿਚ ਬਨਣ ਵਾਲੀ ਪਾਰਕ ਤੇ ਵਿਯਾਮਸ਼ਾਲਾ, ਪ੍ਰਤਾਪ ਨਗਰ ਤੋਂ ਜਗਾਧਰੀ ਤਕ ਸਿਰਫ ਕੁੜੀਆਂ ਦੇ ਲਈ ਵਿਦਿਆਰਥਣ ਵਿਸ਼ੇਸ਼ ਬੱਸ ਸੇਵਾ ਸ਼ੁਰੂ ਕਰਨ, ਸ਼ਹਿਰ ਦੀ ਤਰਜ ‘ਤੇ ਪਿੰਡ ਪ੍ਰਤਾਪ ਨਗਰ ਵਿਚ ਸੀਵਰੇਜ ਪਾਇਪ ਲਾਇਨ ਵਿਛਾਉਣ, ਪ੍ਰਤਾਪ ਨਗਰ ਤੋਂ ਪਿੰਡਾਂ ਦੇ ਵੱਲ ਜਾਣ ਵਾਲੀ 2 ਸੜਕਾਂ ਦੇ ਨਿਰਮਾਣ ਕੰਮ ਨੂੰ ਸ਼ੁਰੂ ਕਰਨ ਅਤੇ ਪ੍ਰਤਾਪ ਨਗਰ ਦੀ 1 ਕਿਲੋਮੀਟਰ ਦੀ ਫਿਰਨੀ ਬਨਾਉਣ ਦੀ ਸੌਗਾਤ ਦਿੱਤੀ ਹੈ।
ਇਸ ਤੋਂ ਇਲਾਵਾ, ਕੁਟੀਪੁਰ ਦੀ ਪੰਚ ਦੀ ਮੰਗ ‘ਤੇ ਅੱਧਾ ਏਕੜ ਭੁਮੀ ‘ਤੇ ਸ਼ੈਡ ਵਾਲਾ ਬਾਰਾਤ ਘਰ ਬਨਾਉਣ, ਮਿਡਲ ਸਕੂਲ ਵਿਚ ਕਮਰੇ ਬਨਾਉਣ ਦੇ ਲਈ ਪ੍ਰਸਤਾਵ ਤਿਆਰ ਕਰਨ ਅਤੇ ਮਿਡਲ ਸਕੂਲ ਵਿਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਲਈ ਨੇੜੇ ਦੇ ਸਕੂਲਾਂ ਦੇ ਅਧਿਆਪਕਾਂ ਨੁੰ ਸਕੂਲ ਵਿਚ ਏਡਜੇਸਟ ਕਰਨ ਅਤੇ ਸਫਾਈ ਕਰਮਚਾਰੀ ਦੀ ਵਿਵਸਥਾ ਕਰਨ ਦੇ ਆਦੇਸ਼ ਦਿੱਤੇ। ਨਾਲ ਹੀ ਕੁਟੀਪੁਰ ਪਿੰਡ ਨੁੰ ਕਿਸ਼ਨਪੁਰਾ ਤੋਂ ਵੱਖ ਕਰ ਕੇ ਨਿਯਮ ਅਨੁਸਾਰ ਕੁੱਟੀਪੁਰ ਪੰਚਾਇਤ ਬਨਾਉਣ ਲਈ ਵੀ ਅਧਿਕਾਰੀ ਨੁੰ ਆਦੇਸ਼ ਦਿੱਤੇ। ਪ੍ਰੋਗ੍ਰਾਮ ਵਿਚ ਸਾਧਵੀ ਨਾਜ ਪਟੇਲ ਵੱਲੋਂ ਰੱਖੇ ਗਏ ਤੱਥਾਂ ਦੇ ਆਧਾਰ ‘ਤੇ ਮੁੱਖ ਮੰਤਰੀ ਨੇ ਆਪਣੇ ਕੋਸ਼ ਤੋਂ ਅਵੇਸਤਾ ਫਾਊਂਡੇਸ਼ਨ ਨੂੰ 5 ਲੱਖ ਰੁਪਏ ਦੀ ਗ੍ਰਾਂਟ ਰਕਮ ਦੇਣ ਦਾ ਵੀ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਪ੍ਰਤਾਪਨਗਰ ਵਿਚ ਬਿਤਾਏ ਆਪਣੇ ਸਮੇਂ ਤੇ ਮਿੱਤਰਾਂ ਨੂੰ ਕੀਤਾ ਯਾਦ
ਮਨੋਹਰ ਲਾਲ (CM Manohar Lal) ਨੇ ਜਨਸੰਵਾਦ ਵਿਚ ਪ੍ਰਤਾਪ ਨਗਰ ਵਿਚ 1984 ਦੌਰਾਨ ਬਿਤਾਏ 6 ਸਾਲਾਂ ਦੇ ਤਜਰਬਿਆਂ, ਕਿਸਮਾਂ ਅਤੇ ਪੁਰਾਣੇ ਮਿੱਤਰਾਂ ਨੂੰ ਯਾਦ ਕੀਤਾ। ਸੰਵਾਦ ਦੌਰਾਨ ਪਿਪਲੀ ਮਾਜਰਾ ਦੀ ਇਕ ਮਹਿਲਾ ਵੱਲੋਂ ਕੀਤੀ ਗਈ ਫਰਿਆਦ ‘ਤੇ ਉਨ੍ਹਾਂ ਦੇ ਪਤੀ ਨੂੰ ਮਨਰੇਗਾ ਦੇ ਤਹਿਤ ਰੁਜਗਾਰ ਦੇਣ , ਯਮੁਨਾਨਗਰ ਤੋਂ ਬਨਿਆਵਾਲਾ ਬੱਸ ਸੇਵਾ ਸ਼ੁਰੂ ਕਰਨ, ਪਿੰਡ ਟਿੱਬੀ ਵਿਚ ਰਸਮੀ ਕਾਰਵਾਈਆਂ ਪੂਰਾ ਕਰਨ ‘ਤੇ ਖੇਡ ਨਰਸਰੀ ਤੇ ਕੋਚ ਦੀ ਵਿਵਸਥਾ ਕਰਨ , ਵਪਾਰੀਆਂ ਦੀ ਮਾਈਨਿੰਗ ਨਾਲ ਸਬੰਧਿਤ ਸਮਸਿਆ ਦਾ ਹੱਲ ਕਰਨ ਦੇ ਆਦੇਸ਼ ਵੀ ਦਿੱਤੇ।
ਮੁੱਖ ਮੰਤਰੀ ਨੇ ਜਨਸੰਵਾਦ ਵਿਚ ਪਿੰਡ ਦੇ 13 ਲੋਕਾਂ ਵਿੱਚੋਂ ਅੰਸ਼ਿਕਾ, ਵੰਸ਼ਿਕਾ, ਆਸ਼ੂ ਅਹਿਮਦ ਨੁੰ ਜਨਮਦਿਨ ‘ਤੇ ਚਾਕਲੇਟ, ਸ਼ਾਲ ਤੇ ਮਹਾਪੁਰਸ਼ਾਂ ਦੀ ਇਕ ਕਿਤਾਬ ਭੇਂਟ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਇਸ ਦੌਰਾ ਵਿਚ ਲੋਕਾਂ ਦੇ ਬਹੁਤ ਪੁਰਾਣੇ ਵਿਵਾਦ ਵੀ ਸਾਹਮਣੇ ਆਊਂਦੇ ਹਨ। ਉਹ ਖੁਦ ਇੰਨ੍ਹਾਂ ਵਿਵਾਦਾਂ ਨੂੰ ਹੱਲ ਵੀ ਕਰਵਾ ਰਹੇ ਹਨ। ਉਨ੍ਹਾਂ ਦਾ ਇਕ ਟੀਚਾ ਹੈ ਕਿ ਸੂਬੇ ਦਾ ਹਰੇਕ ਵਿਅਕਤੀ ਸੁਖੀ ਅਤੇ ਖੁਸ਼ਹਾਲ ਹੋਵੇ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਆਯੂਸ਼ਮਾਨ ਅਤੇ ਚਿਰਾਯੂ ਯੋਜਨਾ ਨੂੰ ਲਾਗੂ ਕਰ ਕੇ ਗਰੀਬ ਲੋਕਾਂ ਨੂੰ 5 ਲੱਖ ਰੁਪਏ ਤਕ ਦਾ ਇਲਾਜ ਕਰਵਾਉਣ ਦੀ ਸਹੂਲਤ ਮਹੁਇਆ ਕਰਵਾਈ ਹੈ। ਇਸ ਯੋਜਨਾ ਦਾ ਲਾਭ ਪ੍ਰਤਾਪ ਨਗਰ ਦੇ ਵੀ 318 ਲੋਕਾਂ ਨੂੰ ਮਿਲਿਆ ਅਤੇ ਸਰਕਾਰ ਨੇ ਇੰਨ੍ਹਾਂ ਲੋਕਾਂ ਦੇ ਇਲਾਜ ‘ਤੇ 55 ਲੱਖ ਰੁਪਏ ਦੀ ਰਕਮ ਵੀ ਖਰਚ ਕੀਤੀ ਹੈ।
ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੀ ਆਮਦਨ 1 ਲੱਖ 80 ਹਜਾਰ ਰੁਪਏ ਤੋਂ ਵੱਧ ਹੈ ਪਰਿਵਾਰ ਨੈਤਿਕਤਾ ਦੇ ਆਧਾਰ ‘ਤੇ ਫਰੀ ਰਾਸ਼ਨ ਦੀ ਸਹੂਲਤ ਨਾ ਲੈਣ ਤਾਂ ਜੋ ਹੋਰ ਪਰਿਵਾਰਾਂ ਨੂੰ ਫਰੀ ਰਾਸ਼ਨ ਯੋਜਨਾ ਦਾ ਫਾਇਦਾ ਮਿਲ ਸਕੇ।
ਹਰਿਆਣਾ ਦੇ ਸਕੂਲ ਸਿਖਿਆ ਅਤੇ ਵਨ ਮੰਤਰੀ ਕੰਵਰ ਪਾਲ ਨੇ ਜਨਸੰਵਾਦ ਪ੍ਰੋਗ੍ਰਾਮ ਵਿਚ ਪਹੁੰਚਣ ‘ਤੇ ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੇ ਯਤਨਾਂ ਨਾਂਲ ਇਸ ਸਰਕਾਰ ਦੇ ਕਾਰਜਕਾਲ ਵਿਚ ਜਿੰਨ੍ਹੇ ਵੱਧ ਵਿਕਾਸ ਕੰਮ ਹੋਏ ਹਨ ਉਨ੍ਹੇ ਪਹਿਲਾਂ ਕਦੀ ਨਹੀਂ ਹੋਏ। ਯਮੁਨਾਨਗਰ ਖੇਤਰ ਵੀ ਵਿਕਾਸ ਦੇ ਮਾਮਲੇ ਵਿਚ ਅਛੋਹਿਆ ਨਹੀਂ ਰਿਹਾ ਹੈ। ਸਾਡੀ ਸਰਕਾਰ ਨੇ ਹਰਿਆਣਾ ਇਕ-ਹਰਿਆਣਵੀਂ ਇਕ ਦੇ ਮੂਲਮੰਤਰ ਦੇ ਨਾਲ ਸਾਰੇ ਸੂਬੇ ਦਾ ਸਮਾਨ ਵਿਕਾਸ ਯਕੀਨੀ ਕੀਤਾ ਹੈ | ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਕੈਪਟਨ ਮਨੋਜ ਕੁਮਾਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।