July 4, 2024 11:54 pm
Sikh Student Federation

ਭਾਰਤ ‘ਚ ਵੱਜਦੇ ਬਾਜਿਆਂ ਨਾਲੋਂ 10 ਲੱਖ ਪੰਜਾਬੀਆਂ ਦੇ ਹਾਉਂਕੇ ਦੀਆਂ ਅਵਾਜਾਂ ਕਿਤੇ ਜ਼ਿਆਦਾ ਉੱਚੀਆਂ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਚੰਡੀਗੜ੍ਹ, 15 ਅਗਸਤ 2023: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਆਜ਼ਾਦੀ ਦਿਹਾੜੇ ਮੌਕੇ ਕਿਹਾ ਕਿ ਅੱਜ ਸਿੱਖ ਜਗਤ ਲਈ ਸ੍ਰੀ ਨਨਕਾਣਾ ਸਾਹਿਬ ਦੇ ਵਿਛੋੜੇ ਦੀ ਪੀੜ ਦਾ ਦਿਨ ਹੈ। ਜਥੇਦਾਰ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਅੱਜ ਨਨਕਾਣਾ ਸਾਹਿਬ ਦੇ ਵਿਛੋੜੇ ਦੀ ਪੀੜ ਦਾ ਦਿਨ ਹੈ। ਅੱਜ ਦੇ ਦਿਨ ਪੰਜਾ ਸਾਹਿਬ ਦੇ ਸਰੋਵਰ ‘ਚ ਵਗਦੇ ਨਿਰਮਲ ਜਲ ‘ਚ ਇਸ਼ਨਾਨ ਤੋਂ ਮਹਿਰੂਮ ਹੋਣ ਦਾ ਦਿਨ ਹੈ।

ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਪੂਰੇ ਭਾਰਤ ‘ਚ ਵੱਜਦੇ ਬਾਜੇ ਤੂਤੀਆਂ ਦੀਆਂ ਅਵਾਜਾਂ ਨਾਲੋਂ 10 ਲੱਖ ਪੰਜਾਬੀਆਂ ਦੇ ਹਾਉਂਕੇ ਦੀਆਂ ਅਵਾਜਾਂ ਕਿਤੇ ਜ਼ਿਆਦਾ ਉੱਚੀਆਂ ਸੁਣਦੀਆਂ ਹਨ। ਸਿਰਫ਼ ਉਨਾਂ ਨੂੰ ਜਿਨ੍ਹਾਂ ਨੂੰ ਗੁਰਧਾਮਾਂ ਤੋਂ ਵਿਛੋੜੇ ਦੀ ਪੀੜ ਦਾ ਅਹਿਸਾਸ ਹੈ ਤੇ ਜਿਨ੍ਹਾਂ ਚ ਪੰਜਾਬੀ ਲਹੂ ਦਾ ਕਣ। ਇਸ ਲਈ ਅੱਜ ਅਸੀ ਅਰਦਾਸ ਕਰਦੇ ਹਾਂ ਉਨ੍ਹਾਂ ਲੱਖਾਂ ਪੰਜਾਬੀਆਂ ਲਈ ਜਿਹੜੇ ਸਿਆਸਤਦਾਨਾਂ ਵੱਲੋਂ ਬਾਲੀ ਨਫਰਤ ਦੀ ਅੱਗ ਵਿਚ ਝੂਲਸ ਕੇ ਜਾਨਾਂ ਗਵਾ ਬੈਠੇ ਤੇ ਅਰਦਾਸ ਹੈ ਕਿ ਹੇ ਅਕਾਲ ਪੁਰਖ ! ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਦਾ ਬਲ ਬਖਸ਼ਿਸ਼ ਕਰਨਾ ਜੀ।