July 7, 2024 3:58 pm
Melbourne

ਅਦਾਲਤ ਨੇ ਪੰਜਾਬੀ ਨੌਜਵਾਨ ਦੀ ਮੌਤ ਦਾ ਕਾਰਨ ਬਣੇ ਮੈਲਬੋਰਨ ਦੇ ਨੌਜਵਾਨ ਨੂੰ 9 ਸਾਲ ਦੀ ਸ਼ਜਾ ਸੁਣਾਈ

ਆਸਟ੍ਰੇਲੀਆ, 03 ਫਰਵਰੀ 2024: ਮੈਲਬੋਰਨ (Melbourne) ਦੇ ਬਲਾ ਡਿਗਰ ਰੋਡ ‘ਤੇ 30 ਅਗਸਤ 2022 ਨੂੰ ਇੱਕ ਹਾਦਸਾ ਵਾਪਰਿਆ ਸੀ | ਇਸ ਭਿਆਨਕ ਹਾਦਸੇ ਵਿੱਚ ਨਿਵਰੈਵ ਸਿੰਘ ਦੀ ਮੌਤ ਹੋ ਗਈ ਸੀ, ਹੁਣ ਅਦਾਲਤ ਨੇ ਇਸ ਮਾਮਲੇ ਵਿੱਚ 25 ਸਾਲਾ ਨੌਜਵਾਨ ਕੋਰੀ ਕੋਮਪੋਰਟ ਨੂੰ 9 ਸਾਲ ਦੀ ਸ਼ਜਾ ਸੁਣਾਈ ਹੈ | ਦੱਸਿਆ ਜਾ ਰਿਹਾ ਹੈ ਕਿ ਅਦਾਲਤ ਨੇ ਕੋਰੀ ਨਸ਼ੇ ਦੀ ਹਾਲਤ ਵਿੱਚ 170 KMPH ਦੀ ਰਫਤਾਰ ‘ਤੇ ਗੱਡੀ ਚਲਾਉਣ ਦਾ ਦੋਸ਼ੀ ਪਾਇਆ ਗਿਆ ਹੈ, ਜਿਸ ਕਾਰਨ ਹਾਦਸਾ ਵਾਪਰਿਆ ਸੀ । ਮੌਕੇ ’ਤੇ ਕੋਰੀ ਜੀਐਚਬੀ, ਮੈਥ ਤੇ ਕੈਟਾਮਾਈਨ ਨਸ਼ੇ ਦੀ ਹਾਲਤ ਵਿੱਚ ਸੀ।