ਚੰਡੀਗੜ੍ਹ, 02 ਅਗਸਤ 2024: ਕਾਂਗਰਸ ਆਗੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਨੂੰ ਈਡੀ ਨੇ ਅੱਜ ਬਹੁ-ਕਰੋੜੀ ਟੈਂਡਰ ਘਪਲੇ ਮਾਮਲੇ ‘ਚ ਜਲੰਧਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ। ਅਦਾਲਤ ਨੇ ਭਾਰਤ ਭੂਸ਼ਣ ਆਸ਼ੂ ਦਾ ਈਡੀ ਨੂੰ ਪੰਜ ਦਿਨ ਦਾ ਰਿਮਾਂਡ ਦਿੱਤਾ ਹੈ |
ਈਡੀ ਨੇ ਬੀਤੀ ਰਾਤ ਕਾਂਗਰਸ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਨੂੰ ਜਲੰਧਰ ਦੇ ਦਫ਼ਤਰ ‘ਚ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਬਕਾ ਮੰਤਰੀ ਆਸ਼ੂ ਨੂੰ ਖੁਰਾਕ ਤੇ ਸਿਵਲ ਸਪਲਾਈਜ਼ ਟਰਾਂਸਪੋਰਟ ਟੈਂਡਰ ਘਪਲੇ ‘ਚ ਸੰਮਨ ਜਾਰੀ ਕਰਕੇ ਅੱਜ ਸਵੇਰੇ ਜਲੰਧਰ ਦਫ਼ਤਰ ‘ਚ ਪੁੱਛਗਿੱਛ ਲਈ ਸੱਦਿਆ ਸੀ।